International News 

ਨਿਊਜ਼ੀਲੈਂਡ ’ਚ ਚੋਣ ਧਾਂਦਲੀ ਦੇ ਦੋਸ਼ੀ

ਸਿੱਖ ਆਗੂ ਨੂੰ ਵਿਲੱਖਣ ਸਜ਼ਾ


ਮੈਲਬਰਨ, 21 ਫਰਵਰੀ - ਨਿਊਜ਼ੀਲੈਂਡ ਵਿੱਚ ਕੌਂਸਲ ਚੋਣਾਂ ਵਿੱਚ ਧਾਂਦਲੀ ਕਰਨ ਦੇ ਦੋਸ਼ੀ ਸਿੱਖ ਆਗੂ ਨੂੰ ਆਕਲੈਂਡ ਦੀ ਹਾਈ ਕੋਰਟ ਨੇ ਦੋਸ਼ੀ ਠਹਿਰਾਉਂਦਿਆਂ ਸਜ਼ਾ ਸੁਣਾਈ ਹੈ। ਲੇਬਰ ਪਾਰਟੀ ਦੇ ਮੈਂਬਰ ਸਿੱਖ ਆਗੂ ਦਲਜੀਤ ਸਿੰਘ ਨੂੰ ਚੋਣਾਂ ਦੌਰਾਨ ਧਾਂਦਲੀ ਦਾ ਦੋਸ਼ੀ ਮੰਨਦਿਆਂ ਉਸ ਨੂੰ 5 ਮਹੀਨੇ ਦੀ ਸਮੁਦਾਇਕ ਹਿਰਾਸਤ ਤੇ 200 ਘੰਟੇ ਸਮੁਦਾਇਕ ਕੰਮ ਕਰਨ ਦੀ ਸਜ਼ਾ ਸੁਣਾਈ ਹੈ। ਇਹ ਜ਼ਿਕਰਯੋਗ ਹੈ ਕਿ ਦਲਜੀਤ ਸਿੰਘ (43) ਨੇ ਆਕਲੈਂਡ ‘ਸੁਪਰਸਿਟੀ’ ਵਿੱਚ 2010 ’ਚ ਚੋਣ ਲੜੀ ਸੀ ਪਰ ਉਹ ਹਾਰ ਗਿਆ ਸੀ ਤੇ ਉਸ ਨੇ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਤਿਮਾਰੂ, ਤੌਰੰਗਾ ਆਦਿ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਨੂੰ ਓਤਾਰਾ ਵਿੱਚ ਰਹਿੰਦੇ ਦਰਸਾ ਦਿੱਤਾ ਸੀ। ਅੱਜ ਆਈਆਂ ਮੀਡੀਆ ਰਿਪੋਰਟਾਂ ਅਨੁਸਾਰ ਜਸਟਿਸ ਮਾਰਕ ਵੁਲਫੋਰਡ ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ ਚੋਣ ਧਾਂਦਲੀ ਦਾ ਇਹ ਪਹਿਲਾ ਕੇਸ ਹੈ। ਜਸਟਿਸ ਵੁਲਫੋਰਡ ਨੇ ਫੈਸਲਾ ਸੁਣਾਉਂਦਿਆਂ ਦਲਜੀਤ ਸਿੰਘ ਨੂੰ ਕਿਹਾ ਕਿ ਉਸ ਨੂੰ ਉਸ ਦੇ ਜੁਰਮ ਵਿੱਚ 12 ਮਹੀਨੇ ਦੀ ਸਜ਼ਾ ਹੋ ਸਕਦੀ ਹੈ ਪਰ ਉਸ ਵੱਲੋਂ ਪਾਈ ਰਹਿਮ ਦੀ ਅਪੀਲ ਅਨੁਸਾਰ ਉਹ ਪੰਜ ਮਹੀਨੇ  ਭਾਈਚਾਰਕ ਨਜ਼ਰਬੰਦੀ ਵਿੱਚ ਰਹੇਗਾ ਤੇ 200 ਘੰਟੇ ਸਮਾਜ ਸੇਵਾ ਕਰੇਗਾ। ਇਸ ਮਾਮਲੇ ਵਿੱਚ ਕੁੱਲ ਛੇ ਵਿਅਕਤੀ ਦੋਸ਼ੀ ਪਾਏ ਗਏ ਹਨ। ਇਸ ਮਾਮਲੇ ਵਿੱਚ ਇਕ ਹੋਰ ਮੁਲਜ਼ਮ ਗੁਰਿੰਦਰ ਅਟਵਾਲ ਨੂੰ ਵੀ 6 ਮਹੀਨੇ ਭਾਈਚਾਰਕ ਨਜ਼ਰਬੰਦੀ ਤੇ 200 ਘੰਟੇ ਸਮਾਜ ਸੇਵਾ ਦੀ ਸਜ਼ਾ ਸੁਣਾਈ ਹੈ। ਮਲਕੀਤ ਸਿੰਘ ਨੂੰ ਤਿੰਨ ਮਹੀਨੇ ਭਾਈਚਾਰਕ ਨਜ਼ਰਬੰਦੀ ਤੇ 200 ਘੰਟੇ ਸਮਾਜ ਸੇਵਾ, 51 ਸਾਲਾ ਪਰਮਜੀਤ ਸਿੰਘ ਨੂੰ 300 ਘੰਟੇ ਸਮਾਜ ਸੇਵਾ ਤੇ 31 ਸਾਲਾ ਮਨਦੀਪ ਸਿੰਘ ਨੂੰ 200 ਘੰਟੇ ਸਮਾਜ ਸੇਵਾ ਦੀ ਸਜ਼ਾ ਸੁਣਾਈ ਹੈ। ਇਕ ਹੋਰ ਦੋਸ਼ੀ ਵਰਿੰਦਰ ਸਿੰਘ (42) ਨੂੰ ਵੀ 200 ਘੰਟੇ ਸਮਾਜ ਸੇਵੀ ਕੰਮਾਂ ਦੀ ਸਜ਼ਾ ਸੁਣਾਈ ਹੈ।

ਫੇਸਬੁੱਕ ਨੇ 19 ਅਰਬ ਡਾਲਰ

'ਚ ਖ਼ਰੀਦਿਆ ਵਟਸਐਪ


ਨਿਊਯਾਰਕ, 21 ਫਰਵਰੀ - ਫ੍ਰੀ ਮੈਸੇਜਿੰਗ ਐਪਲੀਕੇਸ਼ਨ ਵਟਸਐਪ ਨੂੰ ਫੇਸਬੁੱਕ ਖਰੀਦਣ ਜਾ ਰਹੀ ਹੈ | ਫੇਸਬੁੱਕ ਨੇ ਵਟਸਐਪ ਨੂੰ ਖਰੀਦਣ ਲਈ 19 ਅਰਬ ਡਾਲਰ ਭਾਰਤੀ ਕਰੰਸੀ ਮੁਤਾਬਿਕ 1 ਲੱਖ 18 ਹਜ਼ਾਰ ਕਰੋੜ ਦਾ ਸੌਦਾ ਕੀਤਾ ਹੈ | ਇਹ ਸੌਦਾ ਗੂਗਲ, ਮਾਈਕ੍ਰੋਸਾਫਟ ਜਾ ਐਪਲ ਦੇ ਹੁਣ ਤੱਕ ਦੇ ਕੀਤੇ ਗਏ ਸੌਦਿਆਂ ਵਿਚੋਂ ਸਭ ਤੋਂ ਵੱਡਾ ਹੈ | ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਆਪਣੇ ਫੇਸਬੁੱਕ ਅਕਾਊਾਟ 'ਤੇ ਇਸ ਦੀ ਪੁਸ਼ਟੀ ਕੀਤੀ ਹੈ | ਵਟਸਐਪ ਦੀ ਲੋਕਪਿ੍ਯਤਾ ਦੁਨੀਆ ਵਿਚ ਕਰੀਬ 450 ਮਿਲੀਅਨ ਲੋਕਾਂ ਵਿਚ ਹੈ, ਜਿਸ ਨੂੰ ਵੇਖਦਿਆਂ ਹੋਇਆ ਫੇਸਬੁੱਕ ਨੇ ਇਸ ਨੂੰ ਖਰੀਦਣ ਦੀ ਯੋਜਨਾ ਕੀਤੀ ਹੈ | ਫੇਸਬੁੱਕ ਦੇ ਅਧਿਕਾਰੀਆਂ ਅਨੁਸਾਰ ਇਸ ਦੇ ਲਈ ਉਹ ਕੁੱਲ 19 ਅਰਬ ਡਾਲਰ ਖਰਚ ਕਰਨਗੇ ਜਦਕਿ ਇਸ ਵਿਚੋਂ 4 ਅਰਬ ਡਾਲਰ ਨਗਦ ਦਿੱਤੇ ਜਾਣਗੇ ਜਦਕਿ ਬਾਕੀ ਦਾ ਪੈਸਾ ਸ਼ੇਅਰਾਂ ਦੇ ਜ਼ਰੀਏ ਦਿੱਤਾ ਜਾਵੇਗਾ | ਮਾਰਕ ਜ਼ੁਕਰਬਰਗ ਨੇ ਆਪਣੇ ਪੋਸਟ ਵਿਚ ਕਿਹਾ ਕਿ ਉਨ੍ਹਾਂ ਦਾ ਮਿਸ਼ਨ ਦੁਨੀਆ ਦੇ ਲੋਕਾਂ ਨੂੰ ਆਪਸ ਵਿਚ ਜੋੜਨਾ ਹੈ, ਵਟਸਐਪ ਨਾਲ ਇਸ ਸਮਝੌਤੇ ਨਾਲ ਉਹ ਲੋਕਾਂ ਨੂੰ ਪਹਿਲਾਂ ਤੋਂ ਜ਼ਿਆਦਾ ਬਿਹਤਰ ਸਹੂਲਤਾਂ ਦੇ ਸਕਣਗੇ |
ਉਨ੍ਹਾਂ ਕਿਹਾ ਕਿ ਵਟਸਅਪ ਵਿਚ ਹਰ ਉਹ ਚੀਜ਼ ਹੈ, ਜੋ ਮੈਸੇਜਿੰਗ ਸੇਵਾ ਵਿਚ ਹੋਣੀ ਚਾਹੀਦੀ ਹੈ | ਇਸ ਲਈ ਸਾਨੂੰ ਉਮੀਦ ਹੈ ਕਿ ਉਨ੍ਹਾਂ ਦੀ ਟੀਮ ਨੇ ਸਾਡੇ ਨਾਲ ਕੰਮ ਕਰਨ ਦਾ ਫੈਸਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਮੈ ਭਵਿੱਖ ਵਿਚ ਫੇਸਬੁੱਕ ਅਤੇ ਵਟਸਅਪ ਦੇ ਨਾਲ ਹੋਣ ਦੀਆਂ ਸੰਭਾਵਨਾਵਾਂ ਨੂੰ ਤਲਾਸ਼ ਰਿਹਾ ਹਾਂ ਅਤੇ ਅਸੀ ਹੋਰ ਮੋਬਾਈਲ ਸਰਵਿਸਿਜ਼ ਲਾਂਚ ਕਰਾਂਗੇ | ਦੱਸਣਯੋਗ ਹੈ ਕਿ ਹਾਲ ਹੀ ਵਿਚ ਵਟਸਅਪ ਆਉਣ ਦੇ ਬਾਅਦ ਇਹ ਫੇਸਬੁੱਕ ਨੂੰ ਲੋਕਪਿ੍ਯਤਾ ਦੇ ਮਾਮਲੇ ਵਿਚ ਲਗਾਤਾਰ ਪਛਾੜ ਰਿਹਾ ਸੀ ਅਤੇ ਇਹ ਫੇਸਬੁੱਕ ਲਈ ਵੱਡੀ ਚੁਣੌਤੀ ਬਣ ਗਿਆ ਸੀ | ਦੱਸਣਯੋਗ ਹੈ ਕਿ ਹਰ ਮਹੀਨੇ 45 ਕਰੋੜ ਤੋਂ ਜ਼ਿਆਦਾ ਲੋਕ ਵਟਸਅਪ ਦਾ ਇਸਤੇਮਾਲ ਕਰਦੇ ਹਨ ਅਤੇ ਹਰੇਕ ਮਹੀਨੇ 10 ਲੱਖ ਲੋਕ ਵਟਸਅਪ ਨਾਲ ਜੁੜਦੇ ਹਨ |

ਕੀਵ ਵਿੱਚ ਹਿੰਸਾ ਦੌਰਾਨ

25 ਵਿਅਕਤੀ ਮਰੇ, 241 ਜ਼ਖ਼ਮੀ


ਕੀਵ, 20 ਫਰਵਰੀ - ਯੂਕਰੇਨ ਦੀ ਰਾਜਧਾਨੀ ਵਿੱਚ ਹਿੰਸਾ ਦੌਰਾਨ ਘੱਟੋ-ਘੱਟ 25 ਵਿਅਕਤੀ ਮਾਰੇ ਗਏ ਅਤੇ 241 ਜ਼ਖ਼ਮੀ ਹੋ ਗਏ। ਕੀਵ ਦੇ ਕੇਂਦਰੀ ਇਲਾਕੇ ਵਿੱਚ ਪ੍ਰਦਰਸ਼ਨਕਾਰੀਆਂ ਦੇ ਕੈਂਪ ਵਿੱਚੋਂ ਅੱਜ ਕਾਲਾ ਧੂੰਆਂ ਨਿਕਲਦਾ ਦਿਖਾਈ ਦਿੱਤਾ।  ਯੂਕਰੇਨ ਦੇ ਰਾਸ਼ਟਰਪਤੀ ਨੇ ਹਿੰਸਾ ਲਈ ਵਿਰੋਧੀ ਧਿਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।ਰੂਸ ਅਤੇ ਪੱਛਮ ਪੱਖੀ ਲੋਕਾਂ ਵਿਚਾਲੇ ਵੰਡੇ ਇਸ ਮੁਲਕ ਦੀ ਪਛਾਣ ਦੇ ਮੁੱਦੇ ਉੱਤੇ ਸੰਘਰਸ਼ ਦੌਰਾਨ ਯੂਕਰੇਨ ਦੀ ਰਾਜਧਾਨੀ ਪਿਛਲੇ ਤਿੰਨ ਮਹੀਨੇ ਤੋਂ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦਾ ਅਖਾੜਾ ਬਣੀ ਹੋਈ ਹੈ। ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਕੱਲ੍ਹ ਦੰਗਾ ਵਿਰੋਧੀ ਪੁਲੀਸ ਬਲ ਨੇ ਪ੍ਰਦਰਸ਼ਨਕਾਰੀਆਂ ਦੇ ਕੈਂਪ ਉੱਤੇ ਅੱਥਰੂ ਗੈਸ ਦੇ ਗੋਲੇ ਦਾਗੇ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ।ਵਿਰੋਧੀ ਧਿਰ ਦੇ ਆਗੂ ਵਿਤਾਲੀ ਕਲਿਸ਼ਕੋ ਨੇ ਦੱਸਿਆ ਕਿ ਪ੍ਰਦਰਸ਼ਨਾਂ ਦਾ ਗੜ੍ਹ ਬਣੇ ‘ਇੰਡੀਪੈਂਡੈਂਸ ਸਕੁਏਰ’ ਦੇ ਕੈਂਪ ਦੀ ਰਾਖੀ ਲਈ ਬੀਤੀ ਰਾਤ ਤੋਂ 20 ਹਜ਼ਾਰ ਪ੍ਰਦਰਸ਼ਨਕਾਰੀ ਡਟੇ ਹੋਏ ਸਨ। ਸਾਬਕਾ ਹੈਵੀਵੇਟ ਮੁੱਕੇਬਾਜ਼ੀ ਚੈਂਪੀਅਨ ਕਲਿਸ਼ਕੋ ਨੇ ਸਟੇਜ ਤੋਂ ਕਿਹਾ ਕਿ ਉਹ ਇਸ ਥਾਂ ਨੂੰ ਛੱਡ ਕੇ ਕਿਤੇ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਇਹ ਹੁਣ  ਆਜ਼ਾਦੀ ਦਾ ਪ੍ਰਤੀਕ ਹੈ ਅਤੇ ਉਹ ਇਸ ਦੀ ਰਾਖੀ ਕਰਨਗੇ।32 ਸਾਲ  ਅੰਤੋਨ ਰੈਬੀਕੋਵਿੱਕ ਨੇ ਕਿਹਾ ਕਿ  ਸਰਕਾਰ ਜਿੰਨੀ ਜ਼ਿਆਦਾ ਤਾਕਤ ਦੀ ਵਰਤੋਂ ਕਰੇਗੀ, ਸਾਡਾ ਜਵਾਬ ਵੀ ਉਨਾ ਹੀ ਕਰੜਾ ਹੋਵੇਗਾ। ਇਸ ਜਗ੍ਹਾ ਹਾਲੇ ਵੀ 10 ਹਜ਼ਾਰ ਲੋਕ ਡਟੇ ਹੋਏ ਹਨ। ਪੁਲੀਸ ਦੀ ਕਾਰਵਾਈ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਹੈੱਡਕੁਆਰਟਰ ਦੇ ਤੌਰ ’ਤੇ ਵਰਤੀ ਜਾ ਰਹੀ ਵੱਡ-ਆਕਾਰੀ ਇਮਾਰਤ ਨੂੰ ਅੱਗ ਲੱਗ ਗਈ ਸੀ।ਇਸ ਦੌਰਾਨ ਰਾਸ਼ਟਰਪਤੀ ਵਿਕਟਰ ਯੈਂਕੋਵਿਚ ਨੇ ਕਿਹਾ ਕਿ ਵਿਰੋਧੀ ਧਿਰ ਨੇ ਲੋਕਾਂ ਨੂੰ ਹਥਿਆਬੰਦ ਹੋਣ ਦਾ ਸੱਦਾ  ਦੇ ਕੇ ਹੱਦ ਪਾਰ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਉਹ ਫਿਰ ਵਿਰੋਧੀ ਆਗੂਆਂ ਨੂੰ ਸੱਦਾ ਦਿੰਦੇ ਹਨ ਕਿ ਉਹ ਗਰਮ ਖਿਆਲੀ ਤਾਕਤਾਂ ਤੋਂ ਦੂਰੀ ਬਣਾ ਕੇ ਰੱਖਣ।

ਕਰਾਚੀ ਵਿੱਚ ਬੰਬ ਧਮਾਕਾ;

13 ਸਿਪਾਹੀ ਮਰੇ, 30 ਜ਼ਖ਼ਮੀ

ਕਰਾਚੀ, 14 ਫਰਵਰੀ - ਪਾਕਿਸਤਾਨ ਸਰਕਾਰ ਤੇ ਪਾਕਿਸਤਾਨੀ ਤਾਲਿਬਾਨ ਵਿੱਚ ਅਮਨ ਵਾਰਤਾ ਜਾਰੀ ਹੋਣ ਦੇ ਬਾਵਜੂਦ ਦੇਸ਼ ਅੰਦਰ ਅਤਿਵਾਦੀ ਹਮਲੇ ਠੱਲ੍ਹਣ ਦਾ ਨਾਂ ਨਹੀਂ ਲੈ ਰਹੇ। ਅਤਿਵਾਦੀਆਂ ਨੇ ਇੱਥੇ ਅੱਜ ਪੁਲੀਸ ਬੱਸ ਨੂੰ ਹਮਲੇ ਦਾ ਸ਼ਿਕਾਰ ਬਣਾਇਆ। ਸਮਝਿਆ ਜਾ ਰਿਹਾ ਹੈ ਕਿ ਇਹ ਫਿਦਾਇਨ ਹਮਲਾ ਸੀ, ਜਿਸ ਕਾਰਨ 13 ਸਿਪਾਹੀ ਮਰੇ ਤੇ ਕਰੀਬ 30 ਜ਼ਖ਼ਮੀ ਹੋ ਗਏ। ਇਹ ਧਮਾਕਾ ਸ਼ਹਿਰ ਨੇੜਲੇ ਕਸਬੇ ਸ਼ਾਹ ਲਤੀਫ ਦੇ ਰੱਜ਼ਾਕਬਾਦ ਪੁਲੀਸ ਸਿਖਲਾਈ ਸੈਂਟਰ ਨੇੜੇ ਹੋਇਆ। ਘਟਨਾ ਸਥਾਨ ਤੋਂ ਪ੍ਰਾਪਤ ਹੋਈ ਜਾਣਕਾਰੀ ਅਤੇ ਐਸਐਸਪੀ. ਸ੍ਰੀ ਐਮ. ਆਰ. ਅਨਵਰ ਅਨੁਸਾਰ ਪੁਲੀਸ ਬੱਸ ਰਾਹੀਂ ਕਰੀਬ 50 ਸਿਪਾਹੀ ਬਿਲਾਵਲ ਹਾਊਸ ਲਈ ਡਿਊਟੀ ਉਪਰ ਜਾ ਰਹੇ ਸਨ ਕਿ ਇਕ ਫਿਦਾਇਨ ਨੇ ਧਮਾਕਾਖੇਜ਼ ਸਮੱਗ਼ਰੀ ਵਾਲਾ ਵਾਹਨ ਬੱਸ ਵਿੱਚ ਮਾਰ ਦਿੱਤਾ। ਪੁਲੀਸ ਹੋਰ ਸਬੂਤ ਜੁਟਾਉਣ ਵਿੱਚ ਜੁਟੀ ਹੋਈ ਹੈ। ਜ਼ਖ਼ਮੀਆਂ ਨੂੰ ਜਿਨਾਹ ਹਸਪਤਾਲ ਤੇ ਹੋਰ ਸਥਾਨਕ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਆਮ ਨਾਗਰਿਕ ਵੀ ਜ਼ਖ਼ਮੀ ਹੋਏ ਹਨ।

‘ਮੈਂ ਤੂਰ ਨੂੰ ਕਦੇ ਨਹੀਂ ਮਿਲਿਆ’


ਲੰਡਨ, 13 ਫਰਵਰੀ - ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਉਦੈ ਸਿੰਘ ਨੇ ਉਸ ’ਤੇ ਹਮਲਾ ਕਰਨ ਵਾਲੇ 27 ਸਾਲਾ ਹਰਜੀਤ ਸਿੰਘ ਤੂਰ ਵੱਲੋਂ ਜਿਨਸੀ ਸੋਸ਼ਣ ਦੇ ਲਾਏ ਦੋਸ਼ਾਂ ਨੂੰ ਬੇਬੁਨਿਆਦ ਕਹਿ ਕੇ ਖ਼ਾਰਜ ਕੀਤਾ ਹੈ। ਭਾਰਤ ਤੋਂ ਵੀਡੀਓ ਲਿੰਕ ਰਾਹੀਂ ਬਰਸਿੰਗ਼ਮ ਕ੍ਰਾਊਨ ਕੋਰਟ ਨੂੰ ਸਬੂਤ ਦਿੰਦਿਆਂ ਉਦੈ ਸਿੰਘ ਨੇ ਇਹ ਦਾਅਵਾ ਰੱਦ ਕੀਤਾ ਕਿ ਉਨ੍ਹਾਂ ਨਾਮਧਾਰੀ ਸੰਪਰਦਾ ਦੇ ਮੁੱਖ ਡੇਰੇ ’ਤੇ ਤੂਰ ਦਾ ਉਸ ਦੇ ਬਾਲਪਨ ਵਿੱਚ ਜਿਨਸੀ ਸ਼ੋਸ਼ਣ ਕੀਤਾ ਸੀ।  ਇਸਤਗਾਸਾਕਾਰ ਗੌਰਡਨ ਐਸਪਡਿਨ ਨੇ ਜਦੋਂ ਪੁੱਛਿਆ ਕਿ ਕੀ ਦੋਸ਼ਾਂ ’ਚ ਕੋਈ ਸਚਾਈ ਹੋ ਸਕਦੀ ਹੈ ਤਾਂ ਨਾਮਧਾਰੀ ਗੁਰੂ ਨੇ ਆਖਿਆ, ‘‘ਬਿਲਕੁਲ ਨਹੀਂ, ਇਹ ਬਿਲਕੁਲ ਬੇਬੁਨਿਆਦ ਹੈ।’’ ਤੂਰ ਦੇ ਬੈਰਿਸਟਰ ਫਰਾਂਸਿਸ ਲਾਇਰਡ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਵੀ ਉਨ੍ਹਾਂ ਅਜਿਹੀ   ਕਿਸੇ ਜਗ੍ਹਾ ਜਾਣ ਤੋਂ ਇਨਕਾਰ ਕੀਤਾ ਜਿਥੇ ਜਿਨਸੀ ਸ਼ੋਸ਼ਣ ਦੀ ਕਥਿਤ ਘਟਨਾ ਵਾਪਰੀ ਸੀ।ਭੈਣੀ ਸਾਹਿਬ ਤੋਂ ਆਪਣੇ ਬਿਆਨ ਦਿੰਦਿਆਂ ਸਤਿਗੁਰੂ ਉਦੈ ਸਿੰਘ ਨੇ ਕਿਹਾ, ‘‘ਜਿੱਥੋਂ ਤਕ ਮੇਰਾ ਚੇਤਾ ਜਾਂਦਾ ਹੈ, ਮੈਂ ਉਸ (ਤੂਰ) ਨੂੰ ਕਦੇ ਨਹੀਂ ਮਿਲਿਆ। ਮੈਂ ਉਸ ਨੂੰ ਕਦੇ ਮਿਲਿਆ ਹੀ ਨਹੀਂ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਮੈਂ ਉਸ ਪਿੰਡ ਕਦੇ ਵੀ ਨਹੀਂ ਗਿਆ।’’ਤੂਰ ਨੇ ਪਿਛਲੇ ਸਾਲ 11 ਅਗਸਤ ਨੂੰ ਬਰਤਾਨੀਆ ਆਏ ਸਤਿਗੁਰੂ ਉਦੈ ਸਿੰਘ ਉਪਰ ਲੈਸਟਰ ਦੇ ਗੁਰਦੁਆਰੇ ਵਿੱਚ ਕੁਹਾੜੀ ਨਾਲ ਹਮਲਾ ਕਰ ਦਿੱਤਾ ਸੀ, ਜਿਸ ਦੌਰਾਨ ਉਨ੍ਹਾਂ ਦੀ ਇਕ ਬਾਂਹ ਟੁੱਟ ਗਈ ਸੀ ਅਤੇ ਨੱਕ ’ਤੇ ਵੀ ਸੱਟ ਵੱਜੀ ਸੀ।


<< Start < Prev 1 2 3 4 5 6 7 8 9 10 Next > End >>

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਅੰਤਰਰਾਸ਼ਟਰੀ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

 

Random Video 

Receive Newsletter & Updates 

Sample Newsletter


Receive HTML?

Advertisement
Advertisement
Advertisement
maillot de foot pas cher maillot de foot pas cher maillot de foot pas cher maillot de foot pas cher maillot de foot pas cher scarpe nike air max outlet scarpe nike air max outlet scarpe nike air max outlet scarpe nike air max outlet scarpe nike air max outlet scarpe nike air max outlet nike tn pas cher nike tn pas cher nike tn pas cher nike tn pas cher air max pas cher air max pas cher stone island outlet stone island outlet stone island outlet stone island outlet stone island outlet stone island outlet barbour paris barbour paris barbour paris barbour paris barbour paris piumini peuterey outlet piumini peuterey outlet piumini peuterey outlet piumini peuterey outlet piumini peuterey outlet canada goose pas cher canada goose pas cher canada goose pas cher canada goose pas cher canada goose pas cher canada goose pas cher woolrich outlet online piumini woolrich outlet moncler outlet online moncler outlet piumini moncler outlet moncler outlet online peuterey outlet online peuterey outlet pop canvas art mcm outlet online moose knuckles outlet