Advertisement

Sports News 

ਦਰਿਆਈ ਪਾਣੀ: ਪੰਜਾਬ ਟ੍ਰਿਬਿੳੂਨਲ ਬਣਾੳੁਣ ’ਤੇ ਦੇਵੇਗਾ ਜ਼ੋਰ


ਚੰਡੀਗਡ਼੍ਹ - ਪੰਜਾਬ ਟਰਮੀਨੇਸ਼ਨ ਐਕਟ 2004 ’ਤੇ ਰਾਸ਼ਟਰਪਤੀ ਵੱਲੋਂ ਮੰਗੀ ਗਈ ਰਾਏ ਦੀ ਵੈਧਤਾ ਸਬੰਧੀ ਕੇਸ ਦੀ ਸੁਣਵਾਈ ਦੌਰਾਨ ਪੰਜਾਬ ਵੱਲੋਂ ਦਰਿਆਈ ਪਾਣੀਆਂ ਦੀ ਅਸਲ ਉਪਲੱਬਧਤਾ ਜਾਣਨ ਲਈ ਟ੍ਰਿਬਿੳੂਨਲ ਬਣਾਉਣ ਦੀ ਮੰਗ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ। ਸੁਪਰੀਮ ਕੋਰਟ ਵੱਲੋਂ ਐਸਵਾਈਐਲ ਮੁੱਦੇ ’ਤੇ ਵੀਰਵਾਰ ਨੂੰ ਸੁਣਵਾਈ ਕੀਤੀ ਜਾਣੀ ਹੈ ਅਤੇ ਇਸ ਮੁੱਦੇ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਈ ਬੈਠਕਾਂ ਦੀ ਅਗਵਾਈ ਕਰਕੇ ਵਿਚਾਰਾਂ ਕੀਤੀਆਂ ਹਨ। ਸੂਬਾ ਸਰਕਾਰ ਨੇ ਭਾਰਤ ਸਰਕਾਰ ਨੂੰ ਦੱਸ ਦਿੱਤਾ ਹੈ ਕਿ ਸੁਪਰੀਮ ਕੋਰਟ ’ਚ ਟ੍ਰਿਬਿੳੂਨਲ ਸਥਾਪਤ ਕਰਨ ਦੀ ਮੰਗ ਨੂੰ ਲੈ ਕੇ ਵੱਖਰੀ ਪਟੀਸ਼ਨ ਦਾਖ਼ਲ ਕਰ ਦਿੱਤੀ ਗਈ ਹੈ। ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਅਗਵਾਈ ਹੇਠ ਅਧਿਕਾਰੀਆਂ ਦੀ ਟੀਮ ਪਹਿਲਾਂ ਹੀ ਦਿੱਲੀ ’ਚ ਕਾਨੂੰਨੀ ਪੱਖਾਂ ’ਤੇ ਵਿਚਾਰ ਵਟਾਂਦਰਾ ਕਰ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਅੱਜ ਸ਼ਾਮ ਦਿੱਲੀ ਪਹੁੰਚ ਗਏ ਹਨ ਜਿਥੇ ਉਨ੍ਹਾਂ ਨੂੰ ਸੁਪਰੀਮ ਕੋਰਟ ’ਚ ਰੱਖੇ ਜਾਣ ਵਾਲੇ ਪੱਖਾਂ ਤੋਂ ਜਾਣੂ ਕਰਵਾਇਆ ਗਿਆ। ਪੰਜਾਬ ਵੱਲੋਂ ਇਹ ਦਲੀਲ ਦਿੱਤੀ ਜਾਵੇਗੀ ਕਿ ਪਾਣੀ 17.17 ਐਮਏਐਫ ਤੋਂ ਘੱਟ ਕੇ 13.38 ਐਮਏਐਫ ’ਤੇ ਪਹੁੰਚ ਗਿਆ ਹੈ ਅਤੇ ਪਾਣੀ ਦੇ ਪੱਧਰ ’ਚ ਲਗਾਤਾਰ ਗਿਰਾਵਟ ਆਉਂਦੀ ਜਾ ਰਹੀ ਹੈ। ਪੰਜਾਬ ’ਚ ਹਰ ਸਾਲ ਜ਼ਮੀਨੀ ਪਾਣੀ ਦਾ ਪੱਧਰ 12 ਐਮਏਐਫ ਘੱਟ ਰਿਹਾ ਹੈ ਜਿਸ ਕਾਰਨ ਸੂਬੇ ਕੋਲ ਐਸਵਾਈਐਲ ਰਾਹੀਂ ਹੋਰ ਸੂਬਿਆਂ ਨੂੰ ਦੇਣ ਲਈ ਫਾਲਤੂ ਪਾਣੀ ਨਹੀਂ ਹੈ। ਖੇਤੀ ਲਈ 52 ਐਮਏਐਫ ਪਾਣੀ ਦੀ ਲੋਡ਼ ਹੈ ਪਰ ਦਰਿਆਆਂ ਤੋਂ ਸਿਰਫ਼ 27 ਫ਼ੀਸਦੀ ਪਾਣੀ ਹੀ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਜੁਲਾਈ ’ਚ ਕੇਸ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਐਸਵਾਈਐਲ ਮੁੱਦੇ ਦੇ ਹੱਲ ਲਈ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨਾਲ ਬੈਠਕਾਂ ਕੀਤੀਆਂ ਜਾਣਗੀਆਂ। ਇਹ ਬੈਠਕ ਨਹੀਂ ਹੋਈ ਪਰ ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀਆਂ ਨੇ ਜ਼ਰੂਰ ਕੁਝ ਬੈਠਕਾਂ ਕੀਤੀਆਂ ਹਨ। ਸੂਤਰਾਂ ਨੇ ਕਿਹਾ ਕਿ ਸ਼ਾਹਪੁਰ ਕੰਡੀ ਬੈਰਾਜ ਪ੍ਰਾਜੈਕਟ ’ਚ ਦਖ਼ਲ ਦੇ ਕੇ ਇਸ ਨੂੰ ਸਿਰੇ ਚਡ਼੍ਹਾਉਣ ਕਰਕੇ ਕੇਂਦਰ ਨੂੰ ਜਾਪਦਾ ਹੈ ਕਿ ਐਸਵਾਈਐਲ ਮਾਮਲੇ ਨੂੰ ਵੀ ਸੁਲਝਾਇਆ ਜਾ ਸਕਦਾ ਹੈ।

ਵਿਸ਼ਵ ਤੈਰਾਕੀ ਚੈਂਪੀਅਨਸ਼ਿਪ

ਵਿੱਚ ਲੱਗੀ ਰਿਕਾਰਡਾਂ ਦੀ ਝਡ਼ੀ

ਕਜ਼ਾਨ (ਰੂਸ), 6 ਅਗਸਤ-ਰੂਸ ਨੇ ਦਰਸ਼ਕਾਂ ਦੇ ਭਾਰੀ ਸਮਰਥਨ ਦੌਰਾਨ ਅੱਜ ਇੱਥੇ ਵਿਸ਼ਵ ਚੈਂਪੀਅਨਸ਼ਿਪ ਵਿੱਚ 4×100 ਮੀਟਰ ਮਿਕਸਡ ਮੈਡਲੇ ਰਿਲੇਅ ਵਿੱਚ ਨਵਾਂ ਰਿਕਾਰਡ ਬਣਾਇਆ ਪਰ ਅਮਰੀਕਾ ਨੇ ਕੁੱਝ ਮਿੰਟਾਂ ਵਿੱਚ ਹੀ ਇਸ ਨੂੰ ਰਿਕਾਰਡ ਨੂੰ ਤੋਡ਼ ਦਿੱਤਾ। ਰੂਸ ਦੀ ਟੀਮ ਨੇ ਦੂਜੀ ਹੀਟ ਵਿੱਚ ਤਿੰਨ ਮਿੰਟ 45.87 ਸਕਿੰਟਾਂ ਦਾ ਸਮਾਂ ਕੱਢ ਕੇ ਆਸਟਰੇਲੀਆ ਦਾ ਜਨਵਰੀ 2014 ਵਿੱਚ ਪਰਥ ਵਿੱਚ ਬਣਾਇਆ ਤਿੰਨ ਮਿੰਟ 46.52 ਸਕਿੰਟਾਂ ਦਾ ਰਿਕਾਰਡ ਤੋਡ਼ਿਆ ਸੀ। ਹਾਲਾਂਕਿ ਰੂਸ ਦੇ ਨਾਮ ਇਹ ਰਿਕਾਰਡ ਜ਼ਿਆਦਾ ਸਮੇਂ ਤੱਕ ਟਿਕ ਨਹੀਂ ਸਕਿਆ ਅਤੇ ਅਮਰੀਕੀ ਟੀਮ ਨੇ ਕੁੱਝ ਦੇਰ ਬਾਅਦ ਹੀ ੳੁਸ ਨੂੰ ਤੋਡ਼ ਦਿੱਤਾ।ਰੇਆਨ ਮਰਫ਼ੀ, ਕੇਵਿਨ ਕੋਰਡਸ, ਕੇਂਡਿਲ ਸਟੀਵਰਟ ਅਤੇ ਲਿਆ ਨੀਲ ’ਤੇ ਆਧਾਰਤ ਅਮਰੀਕੀ ਟੀਮ ਤੀਜੀ ਹੀਟ ਵਿੱਚ ਪੂਲ ਵਿੱਚ ੳੁਤਰੀ ਅਤੇ ੳੁਸ ਨੇ ਤਿੰਨ ਮਿੰਟ 42.33 ਸਕਿੰਟਾਂ ਦੇ ਸਮੇਂ ਨਾਲ ਵਿਸ਼ਵ ਰਿਕਾਰਡ ਆਪਣੇ ਨਾਂ ਕੀਤਾ। ਕਜ਼ਾਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਹੁਣ ਤੱਕ ਕੁੱਲ ਨੌਂ ਵਿਸ਼ਵ ਰਿਕਾਰਡ ਟੁੱਟ ਚੁੱਕੇ ਹਨ। ਮਿਕਸਡ ਮੈਡਲੇ ਰਿਲੇਅ ਨੂੰ ਕੁੱਝ ਸਾਲ ਪਹਿਲਾਂ ਹੀ ਤੈਰਾਕੀ ਮੁਕਾਬਲੇ ਵਿੱਚ ਸ਼ਾਮਲ ਕੀਤਾ ਗਿਆ ਸੀ। ਇਸ ਵਿੱਚ ਇਕ ਟੀਮ ਵਿੱਚ ਦੋ ਪੁਰਸ਼ ਤੇ ਦੋ ਮਹਿਲਾ ਤੈਰਾਕ ਹੁੰਦੇ ਹਨ।ਇਸ ਦੌਰਾਨ ਬਰਤਾਨੀਆ ਦੇ ਅੈਡਮ ਪਿਟੀ ਨੇ 50 ਮੀਟਰ ਬ੍ਰੈਸਟਸਟਰੋਕ ਵਰਗ ਦਾ ਦੱਖਣੀ ਅਫ਼ਰੀਕਾ ਦੇ ਕੈਮਰੌਨ ਵੇਨ ਡਰ ਦਾ ਰਿਕਾਰਡ ਕੁੱਝ ਘੰਟਿਆਂ ਦੇ ਫਰਕ ਨਾਲ ਤੋਡ਼ ਦਿੱਤਾ। 20 ਸਾਲਾ ਐਡਮ ਨੇ ਵਿਸ਼ਵ ਚੈਂਪੀਅਨਸ਼ਿਪ ਦੇ ਸੈਮੀਫਾੲੀਨਲਜ਼ ਵਿੱਚ 50 ਮੀਟਰ ਬ੍ਰੈਸਟਸਟਰੋਕ ਵਰਗ ਵਿੱਚ 26.42 ਸਕਿੰਟਾਂ ਦਾ ਸਮਾਂ ਕੱਢ ਕੇ ਦੱਖਣੀ ਅਫਰੀਕੀ ਤੈਰਾਕ ਕੈਮਰੌਨ ਦਾ ੳੁਹ ਰਿਕਾਰਡ ਤੋਡ਼ਿਆ, ਜੋ ੳੁਨ੍ਹਾਂ ਸਵੇਰੇ ਹੀ ਬਣਾਇਆ ਸੀ। ਕੈਮਰੌਨ ਨੇ ਸਵੇਰੇ ਹੀਟ ਵਿੱਚ 26.62 ਸਕਿੰਟਾਂ ਦਾ ਸਮਾਂ ਕੱਢ ਕੇ ਵਿਸ਼ਵ ਰਿਕਾਰਡ ਬਣਾਇਆ ਸੀ। ਇਸ ਤੋਂ ਪਹਿਲਾਂ ਐਡਮ ਨੇ ਸੋਮਵਾਰ ਨੂੰ 100 ਮੀਟਰ ਫਾੲੀਨਲ ਵਿੱਚ ਕੈਮਰੌਨ ਨੂੰ ਹਰਾ ਕੇ ਵਿਸ਼ਵ ਖ਼ਿਤਾਬ ਆਪਣੇ ਨਾਂ ਕੀਤਾ ਸੀ। ਐਡਮ ਨੇ ਕਿਹਾ ਕਿ ਹੀਟ ਦੌਰਾਨ ੳੁਸ ਨੂੰ ਲੱਗਿਆ ਸੀ ਕਿ ਕੁੱਝ ਖ਼ਾਸ ਹੋਇਆ ਹੈ ਪਰ ੳੁਹ ਆਰਾਮ ਨਾਲ ਆਪਣੀ ਦੌਡ਼ ਪੂਰੀ ਕਰਦਾ ਰਿਹਾ। 50 ਮੀਟਰ ਹੀਟ ਓਲੰਪਿਕ ਵਿੱਚ ਸ਼ਾਮਲ ਨਹੀਂ ਹੈ। ਇਸ ਲੲੀ ੳੁਸ ੳੁਪਰ ਕੋੲੀ ਦਬਾਅ ਨਹੀਂ ਸੀ।

 


ਵਿਜੇਂਦਰ ਨੂੰ

ਕਾਨੂੰਨੀ ‘ਘਸੁੰਨ’

ਚੰਡੀਗਡ਼੍ਹ, 25 ਜੁਲਾਈ-ਮੁੱਕੇਬਾਜ਼ ਵਿਜੇਂਦਰ ਸਿੰਘ ਦੇ ਪ੍ਰੋਫੈਸ਼ਨਲ ਮੁੱਕੇਬਾਜ਼ ਬਣਨ ਸਬੰਧੀ ਖ਼ਬਰਾਂ ’ਤੇ ਆਪੇ ਨੋਟਿਸ ਲੈਂਦਿਅਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਇਸ ਮੁੱਕੇਬਾਜ਼ ਨੂੰ ਨੋਟਿਸ ਜਾਰੀ ਕਰਕੇ 20 ਅਗਸਤ ਤਕ ਜਵਾਬ ਦਾਖ਼ਲ ਕਰਨ ਦਾ ਹੁਕਮ ਦਿੱਤਾ ਹੈ। ਜਸਟਿਸ ਰਾਜੇਸ਼ ਬਿੰਦਲ ਨੇ ਕਿਹਾ, ‘ਇਹ ਮਾਮਲਾ ਵਿਚਾਰੇ ਜਾਣ ਦੀ ਲੋਡ਼ ਹੈ। ਸਰਕਾਰ ਕਿਸੇ ਖਿਡਾਰੀ ਨੂੰ ਨਕਦ ਇਨਾਮ, ਪਲਾਟ, ਨੌਕਰੀ ਸਮੇਤ ਹੋਰ ਸਹੂਲਤਾਂ ਦਿੰਦੀ ਹੈ ਪਰ ਜੇਕਰ ਉਹ ਖਿਡਾਰੀ ਪੈਸਿਅਾਂ ਖਾਤਰ ਦੇਸ਼ ਦੀ ਨੁਮਾਇੰਦਗੀ ਨਾ ਕਰਨ ਦਾ ਫੈਸਲਾ ਕਰਦਾ ਹੈ ਤਾਂ ਸਰਕਾਰ ਨੂੰ ਉਸ ਤੋਂ ਸਾਰੇ ਲਾਭ ਵਾਪਸ ਲੈਣ ਬਾਰੇ ਸੋਚਣਾ ਚਾਹੀਦਾ ਹੈ।’ ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਇਕ ਨੀਤੀ ਬਣਾਉਣ ਦੀ ਲੋਡ਼ ਹੈ। ਵਿਜੇਂਦਰ ਨੂੰ ਕਰਡ਼ੇ ਹੱਥੀਂ ਲੈਂਦਿਅਾਂ ਜਸਟਿਸ ਬਿੰਦਲ ਨੇ ਕਿਹਾ ਕਿ ਦੇਸ਼ ਹਮੇਸ਼ਾ ਨਿੱਜੀ ਹਿੱਤਾਂ ਤੋਂ ਉਪਰ ਹੁੰਦਾ ਹੈ। ਪਰ ਵਿਜੇਂਦਰ ਦੇ ਕੇਸ ਵਿੱਚ ਇਹ ਬਿਲਕੁਲ ਉਲਟਾ ਹੈ। ਵਿਜੇਂਦਰ ਨੇ ਮੁਲਕ ਦੇ ਖਰਚੇ ’ਤੇ ਆਪਣੇ ਆਪ ਨੂੰ ਬਣਾਇਆ। ਜਦੋਂ ਹੁਣ ਮੈਡਲ ਜਿੱਤਣ ਦਾ ਵੇਲਾ ਆਇਆ ਹੈ ਤਾਂ ਉਹ ਪੈਸੇ ਲਈ ਪੇਸ਼ੇਵਰ ਮੁੱਕੇਬਾਜ਼ ਬਣ ਗਿਆ ਹੈ। ਖ਼ਬਰਾਂ ਦਾ ਹਵਾਲਾ ਦਿੰਦਿਅਾਂ ਜਸਟਿਸ ਬਿੰਦਲ ਨੇ ਇਸ ਨੂੰ ‘ਮਾਡ਼ਾ ਰੁਝਾਨ’ ਕਰਾਰ ਦਿੰਦਿਅਾਂ ਕਿਹਾ ਕਿ ਵਿਜੇਂਦਰ ਨੇ ਸਰਕਾਰ ਨੂੰ ਗੁਮਰਾਹ ਕੀਤਾ ਹੈ। ਉਸ ਨੇ ਪੇਸ਼ੇਵਰ ਮੁੱਕੇਬਾਜ਼ ਬਣਨ ਸਬੰਧੀ ਸਮਝੌਤਾ ਕਰਨ ਤੋਂ ਪਹਿਲਾਂ ਆਪਣੇ ਸਬੰਧਤ ਵਿਭਾਗ ਤੋਂ ਅਾਗਿਆ ਨਹੀਂ ਲਈ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਖੇਡ ਨੀਤੀ ਵਿੱਚ ਕਮੀਅਾਂ ਹਨ ਜਿਸ ਕਾਰਨ ਅਜਿਹੇ ਖਿਡਾਰੀਅਾਂ ਨੂੰ ਲਾਭ ਮਿਲ ਰਹੇ ਹਨ। ਹਰਿਆਣਾ ਸਰਕਾਰ ਵੱਲੋਂ ਵਧੀਕ ਅੈਡਵੋਕੇਟ ਜਨਰਲ ਸੰਦੀਪ ਮੌਦਗਿਲ ਨੇ ਅਦਾਲਤ ਅੱਗੇ ਪੇਸ਼ ਹੋ ਕੇ ਲਿਖਤੀ ਜਵਾਬ ਦਾਖ਼ਲ ਕਰਨ ਲਈ ਸਮਾਂ ਮੰਗਿਆ। ਇਸ ’ਤੇ ਅਦਾਲਤ ਨੇ ਉਸ ਨੂੰ ਤਿੰਨ ਹਫ਼ਤਿਅਾਂ ਦਾ ਸਮਾਂ ਦੇ ਦਿੱਤਾ।

 

ਅਮਿਤ ਮਿਸ਼ਰਾ ਦੀ ਚਾਰ ਸਾਲ

ਬਾਅਦ ਟੀਮ ਇੰਡੀਆ ਵਿੱਚ ਵਾਪਸੀ

ਨਵੀਂ ਦਿੱਲੀ, 24 ਜੁਲਾੲੀ-ਆਫ ਸਪਿੰਨਰ ਹਰਭਜਨ ਸਿੰਘ ਵਾਂਗ ਲੈੱਗ ਸਪਿੰਨਰ ਅਮਿਤ ਮਿਸ਼ਰਾ ਦੀ ਚਾਰ ਸਾਲ ਬਾਅਦ ਭਾਰਤੀ ਟੈਸਟ ਕ੍ਰਿਕਟ ਟੀਮ ਵਿੱਚ ਵਾਪਸੀ ਹੋੲੀ ਹੈ। ਕੌਮੀ ਮੁੱਖ ਚੋਣਕਾਰ ਸੰਦੀਪ ਪਾਟਿਲ ਅਤੇ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਅਨੁਰਾਗ ਠਾਕੁਰ ਨੇ ਸ੍ਰੀਲੰਕਾ ਵਿਰੁੱਧ 12 ਅਗਸਤ ਤੋਂ ਸ਼ੁਰੂ ਹੋਣ ਵਾਲੀ ਤਿੰਨ ਟੈਸਟ ਮੈਚਾਂ ਦੀ ਲਡ਼ੀ ਲੲੀ ਵੀਰਵਾਰ ਨੂੰ 15 ਮੈਂਬਰੀ ਟੀਮ ਐਲਾਨੀ, ਜਿਸ ਵਿੱਚ ਮਿਸ਼ਰਾ ਨੂੰ ਜਗ੍ਹਾ ਦਿੱਤੀ ਗੲੀ। ਮਿਸ਼ਰਾ ਨੂੰ ਲੈੱਗ ਸਪਿੰਨਰ ਕਰਨ ਸ਼ਰਮਾ ਦੀ ਥਾਂ ਟੀਮ ਵਿੱਚ ਲਿਆ ਗਿਆ ਹੈ। 32 ਸਾਲਾ ਮਿਸ਼ਰਾ ਨੇ ਆਪਣਾ ਆਖਰੀ ਟੈਸਟ ਸਾਲ 2011 ਵਿੱਚ ਇੰਗਲੈਂਡ ਵਿਰੁੱਧ ਓਵਲ ਵਿੱਚ ਖੇਡਿਆ ਸੀ।
ਲੈੱਗ ਸਪਿੰਨਰ ਕਰਨ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੇ ਨਾਂ ੳੁਤੇ ਫਿਟਨੈੱਸ ਸਮੱਸਿਆ ਕਾਰਨ ਵਿਚਾਰ ਨਹੀਂ ਕੀਤਾ ਗਿਆ। ਕਰਨ ੳੁਂਗਲੀ ੳੁਤੇ ਸੱਟ ਕਾਰਨ ਜ਼ਿੰਬਾਬਵੇ ਦੌਰੇ ਤੋਂ ਬਾਹਰ ਹੋ ਗਿਆ ਸੀ, ਜਦੋਂ ਕਿ ਸ਼ਮੀ ਗੋਡੇ ਦੇ ਅਪਰੇਸ਼ਨ ਤੋਂ ਬਾਅਦ ਆਰਾਮ ਕਰ ਰਿਹਾ ਹੈ। ਮਿਸ਼ਰਾ ਦੇ ਟੀਮ ਵਿੱਚ ਸ਼ਾਮਲ ਹੋਣ ਨਾਲ ਭਾਰਤੀ ਟੀਮ ਦਾ ਸਪਿੰਨ ਹਮਲਾ ਤਜਰਬੇਕਾਰ ਹੋ ਗਿਆ ਹੈ। ਟੀਮ ਵਿੱਚ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਤੇ ਹਰਭਜਨ ਸਿੰਘ ਵੀ ਸ਼ਾਮਲ ਹਨ। ਓਪਨਰ ਲੋਕੇਸ਼ ਰਾਹੁਲ ਡੇਂਗੂ ਬੁਖਾਰ ਕਾਰਨ ਬੰਗਲਾਦੇਸ਼ ਵਿੱਚ ਟੈਸਟ ਮੈਚ ਨਹੀਂ ਖੇਡ ਸਕਿਆ ਸੀ ਪਰ ਸ੍ਰੀਲੰਕਾ ਦੌਰੇ ਲੲੀ ੳੁਸ ਨੂੰ ਟੀਮ ਦਾ ਹਿੱਸਾ ਬਣਾਇਆ ਗਿਆ ਹੈ। ਬੰਗਲਾਦੇਸ਼ ਵਿਰੁੱਧ ਟੈਸਟ ਮੈਚ ਵਿੱਚ ਰਾਹੁਲ ਦੀ ਥਾਂ ਸ਼ਿਖ਼ਰ ਧਵਨ ਖੇਡਿਆ ਸੀ। ਹੁਣ ਭਾਰਤ ਕੋਲ ਰਾਹੁਲ, ਸ਼ਿਖ਼ਰ ਤੇ ਮੁਰਲੀ ਵਿਜੈ ਤਿੰਨ ਓਪਨਰ ਹਨ। ਟੀਮ ਵਿੱਚ ਸੱਤ ਮਾਹਿਰ ਬੱਲੇਬਾਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਕਪਤਾਨ ਵਿਰਾਟ ਕੋਹਲੀ ਤੋਂ ਇਲਾਵਾ ਵਿਜੈ, ਸ਼ਿਖ਼ਰ, ਰਾਹੁਲ, ਅਜਿੰਕਿਆ ਰਹਾਣੇ, ਰੋਹਿਤ ਸ਼ਰਮਾ ਅਤੇ ਚੇਤੇਸ਼ਵਰ ਪੁਜਾਰਾ ਨੂੰ ਮਾਹਿਰ ਬੱਲੇਬਾਜ਼ ਵਜੋਂ ਲਿਆ ਗਿਆ। ਤੇਜ਼ ਗੇਂਦਬਾਜ਼ ੳੁਮੇਸ਼ ਯਾਦਵ, ਇਸ਼ਾਂਤ ਸ਼ਰਮਾ, ਭੁਵਨੇਸ਼ਵਰ ਕੁਮਾਰ ਅਤੇ ਵਰੁਣ ਆਰੋਨ ਨੂੰ 15 ਮੈਂਬਰੀ ਟੀਮ ਦਾ ਹਿੱਸਾ ਬਣਾਇਆ ਗਿਆ ਹੈ। ਰਵੀ ਸ਼ਾਸਤਰੀ ਨੂੰ ਟੀਮ ਦੇ ਨਿਰਦੇਸ਼ਕ ਦੇ ਅਹੁਦੇ ’ਤੇ ਬਰਕਰਾਰ ਰੱਖਿਆ ਗਿਆ ਹੈ।

 

ਵਿਕਾਸ ਤੋਂ ਵਿਜੇਂਦਰ

ਦੀ ਪੂਰਤੀ ਦੀ ਆਸ

ਪਟਿਆਲਾ-ਓਲੰਪੀਅਨ ਵਿਜੇਂਦਰ ਸਿੰਘ ਦੇ ਪ੍ਰੋਫੈਸ਼ਨਲ ਮੁੱਕੇਬਾਜ਼ ਬਣਨ ਬਾਅਦ ਭਾਰਤ ਨੂੰ ਹੁਣ ਵਿਕਾਸ ਕ੍ਰਿਸ਼ਨ ਤੋਂ ਵੱਡੀ ਉਮੀਦ ਹੈ| ਵਿਜੇਂਦਰ ਸਿੰਘ ਦੇ 75 ਕਿ.ਗ੍ਰਾ. ਵਜ਼ਨ ਵਰਗ ‘ਚ ਭਾਰਤੀ ਚੁਣੌਤੀ ਦੀ ਅਗਵਾਈ ਕਰਨ ਲਈ ਵਿਕਾਸ ਇਥੇ ਕੌਮੀ ਖੇਡ ਸੰਸਥਾ ਐਨ.ਆਈ.ਐਸ. ਵਿੱਚ ਮੁੱਕੇਬਾਜ਼ੀ ਦੇ ਕੌਮੀ ਅਭਿਆਸ ਕੈਂਪ ‘ਚ ਪਸੀਨਾ ਵਹਾ ਰਿਹਾ ਹੈ| ਇਹ ਕੈਂਪ ਇਸ ਸਾਲ ਦੇ ਅਖ਼ੀਰ ‘ਚ ਹੋਣ ਵਾਲੀ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਦੀ ਤਿਆਰੀ ਲਈ ਲਾਇਆ ਗਿਆ ਹੈ ਅਤੇ ਅਗਲੇ ਮਹੀਨੇ ਅਗਸਤ ‘ਚ ਹੋਣ ਵਾਲੀ ਏਸ਼ਿਅਾਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੀ ਤਿਆਰੀ ਵੀ ਇਸ ਕੈਂਪ ਰਾਹੀਂ ਕੀਤੀ ਜਾ ਰਹੀ ਹੈ| ਇਸ ਕੌਮੀ ਕੈਂਪ ‘ਚ ਦੇਸ਼ ਦੇ ਨਾਮਵਰ 40 ਮੁੱਕੇਬਾਜ਼ ਸ਼ਾਮਲ ਹਨ।
ਵਿਕਾਸ ਕ੍ਰਿਸ਼ਨ 75 ਕਿਲੋ ਵਰਗ ‘ਚ ਏਸ਼ਿਅਾਈ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਮੁਲਕ ਦੀ ਨੁਮਾਇੰਦਗੀ ਕਰੇਗ| ਇਸ ਤੋਂ ਪਹਿਲਾਂ ਕੋਰੀਆ ‘ਚ ਹੋਈ ਏਸ਼ੀਅਨ ਚੈਂਪੀਅਨਸ਼ਿਪ ‘ਚ ਪਹਿਲੀ ਵਾਰ ਇਸ ਖਿਡਾਰੀ ਨੇ ਵਿਜੇਂਦਰ ਦੇ ਵਜ਼ਨ ਵਰਗ ‘ਚ ਆਪਣੇ ਜ਼ੌਹਰ ਦਿਖਾਉਂਦਿਆਂ ਕਾਂਸੀ ਦਾ ਤਗ਼ਮਾ ਜਿੱਤਿਆ ਸੀ| ਉਸ ਚੈਂਪੀਅਨਸ਼ਿਪ ਲਈ ਵਿਜੇਂਦਰ ਨੇ ਟਰਾਇਲ ਨਹੀਂ ਦਿੱਤੇ ਸਨ, ਜਿਸ ਕਾਰਨ ਵਿਕਾਸ ਨੂੰ ਮੌਕਾ ਮਿਲ ਗਿਆ ਸੀ|  ਉਂਜ ਇਸ ਤੋਂ ਪਹਿਲਾਂ ਵਿਕਾਸ਼ ਕਿ੍ਸ਼ਨ 60 ਕਿਲੋ ਵਜ਼ਨ ‘ਚ ਖੇਡਦਾ ਰਿਹਾ ਹੈ| ਇਸ ਵਜ਼ਨ ‘ਚ ਇਸ ਮੁੱਕੇਬਾਜ਼ ਨੇ ਦੇਸ਼ ਦੀ ਝੋਲੀ ਕਈ ਤਗ਼ਮੇ ਪਾਏ ਸਨ| ਏਸ਼ਿਅਾਈ ਖੇਡਾਂ 2010 ‘ਚ ਵਿਕਾਸ ਨੇ ਸੋਨੇ ਦਾ ਤਗ਼ਮਾ ਜਿੱਤਿਆ ਸੀ| 2011 ਦੀ ਵਰਲਡ ਚੈਂਪੀਅਨਸ਼ਿਪ ‘ਚ ਉਸ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਸੀ| ਦੱਸਣਯੋਗ ਹੈ ਕਿ ਏਸ਼ਿਅਾਈ ਚੈਂਪੀਅਨਸ਼ਿਪ ਅਕਤੂਬਰ ‘ਚ ਹੋਣ ਵਾਲੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ  ਲਈ ਕੁਆਲੀਫਾਈ ਟੂਰਨਾਮੈਂਟ ਹੈ| ਵਰਲਡ ਚੈਂਪੀਅਨਸ਼ਿਪ ਰੀਓ ਓਲੰਪਿਕ ਲਈ ਕੁਆਲੀਫਾਈ ਟੂਰਨਾਮੈਂਟ ਹੋਵੇਗੀ| ਮੁੱਕੇਬਾਜ਼ੀ ਦੇ ਮੁੱਖ ਕੋਚ ਗੁਰਬਖਸ਼ ਸਿੰਘ ਸੰਧੂ ਨੇ ਕਿਹਾ ਕਿ ਵਿਕਾਸ ਤੋਂ ਭਾਰਤ ਨੂੰ ਵੱਡੀਆਂ ਉਮੀਦਾਂ ਹਨ। ਇਹ ਖਿਡਾਰੀ ਵਿਜੇਂਦਰ ਦੇ ਵਜ਼ਨ ਵਰਗ ‘ਚ ਦੇਸ਼ ਦਾ ਜ਼ਰੂਰ ਮਾਣ ਵਧਾਵੇਗਾ| ਵਿਕਾਸ ਵੀ ਹਰਿਆਣਾ ਤੋਂ ਹੈ ਅਤੇ ਹਰਿਆਣਾ ਪੁਲੀਸ ‘ਚ ਬਤੌਰ ਡੀ.ਐਸ.ਪੀ. ਦੇ ਅਹੁਦੇ  ‘ਤੇ ਤਾਇਨਾਤ ਹੈ|
ਏਸ਼ਿਆਈ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਮੁੱਕੇਬਾਜ਼ ਕੁਲਦੀਪ ਸਿੰਘ ਸ਼ਾਦੀਪੁਰ ਤੋਂ ਵੀ ਤਗ਼ਮੇ ਦੀ ਉਮੀਦ ਹੈ| ਇਹ ਖਿਡਾਰੀ ਪਹਿਲਾਂ ਵਿਜੇਂਦਰ ਦੇ ਵਰਗ ‘ਚ ਕਈ ਸਾਲ ਖੇਡਦਾ ਰਿਹਾ ਅਤੇ ਵਿਜੇਂਦਰ ਦਾ ਸਹਿ-ਪਾਰਟਰ ਵੀ ਰਿਹਾ ਹੈ| ਇਸ ਖਿਡਾਰੀ ਨੂੰ ਵਿਜੇਂਦਰ ਕਾਰਨ ਆਪਣਾ ਵਜ਼ਨ ਵਧਾਉਣਾ ਪਿਆ ਅਤੇ ਹੁਣ ਇਸ ਖਿਡਾਰੀ ਦੀ ਏਸ਼ਿਅਾਈ ਚੈਂਪੀਅਨਸ਼ਿਪ ਲਈ 81 ਕਿਲੋ ਵਜ਼ਨ ਵਰਗ ‘ਚ ਚੋਣ ਹੋਈ ਹੈ|


<< Start < Prev 1 2 3 4 5 6 7 8 9 10 Next > End >>

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement