ਮੁੱਖ ਖ਼ਬਰਾਂ 

ਵਿਸਲਬਲੋਅਰ ਬਿਲ ਨੂੰ

ਸੰਸਦੀ ਪ੍ਰਵਾਨਗੀ


ਨਵੀਂ ਦਿੱਲੀ, 22 ਫਰਵਰੀ - ਰਾਹੁਲ ਗਾਂਧੀ ਦੀ ਇੱਛਾ ਅਨੁਸਾਰ ਯੂਪੀਏ ਸਰਕਾਰ ਆਖਰਕਾਰ ਦੋ ਸਾਲਾਂ ਤੋਂ ਲਮਕਿਆ ਆ ਰਿਹਾ ਵਿਸਲ ਬਲੋਅਰ ਸੁਰੱਖਿਆ ਬਿੱਲ ਰਾਜ ਸਭਾ ਵਿੱਚ ਪਾਸ ਕਰਾਉਣ ’ਚ ਸਫਲ ਹੋ ਗਈ। ਇਸ ਬਿੱਲ ਨੂੰ ਲੋਕ ਸਭਾ ਪਹਿਲਾਂ ਹੀ ਪਾਸ ਕਰ ਚੁੱਕੀ ਹੈ। ਲੋਕਪਾਲ ਬਿੱਲ ਪਾਸ ਹੋਣ ਬਾਅਦ ਭ੍ਰਿਸ਼ਟਾਚਾਰ ਰੋਕੂ ਹੋਰ ਛੇ ਬਿੱਲਾਂ ’ਚੋਂ ਇਸ ਬਿੱਲ ਦੀ ਅਹਿਮੀਅਤ ਵੱਧ ਸਮਝੀ ਜਾ ਰਹੀ ਸੀ। ਸੰਸਦ ਵਿੱਚ ਪਾਸ ਨਾ ਹੋ ਸਕੇ ਭ੍ਰਿਸ਼ਟਾਚਾਰ ਰੋਕੂ ਪੰਜ ਬਿੱਲਾਂ ਉਪਰ ਹੁਣ ਸਰਕਾਰ ਵੱਲੋਂ ਆਰਡੀਨੈਂਸ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ। ਲੋਕ ਸਭਾ ਤੇ ਰਾਜ ਸਭਾ ਅੱਜ ਅਣਮਿਥੇ ਸਮੇਂ ਲਈ ਉਠਾਉਣ ਨਾਲ ਲੋਕ ਸਭਾ ਦਾ ਆਖਰੀ ਸੈਸ਼ਨ ਸਮਾਪਤ ਹੋ ਗਿਆ ਤੇ ਹੁਣ ਚੋਣਾਂ ਬਾਅਦ ਨਵੇਂ ਸਦਨ ਦਾ ਗਠਨ ਹੋਏਗਾ।
ਮੰਤਰੀਆਂ ਤੇ ਨੌਕਰਸ਼ਾਹਾਂ ਦੇ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਨ ਵਾਲੇ ਵਿਅਕਤੀਆਂ ਨੂੰ ਢੁਕਵੀਂ ਸੁਰੱਖਿਆ ਯਕੀਨੀ ਬਣਾਉਣ ਵਾਲੇ ਵਿਸਲ ਬਲੋਅਰ ਸੁਰੱਖਿਆ ਬਿੱਲ ਵਿੱਚ ਫਰਜ਼ੀ ਜਾਂ ਮਨਘੜਤ ਸ਼ਿਕਾਇਤਾਂ ਕਰਨ ਵਾਲਿਆਂ ਲਈ ਵੀ ਸਜ਼ਾ ਦੀ ਤਜਵੀਜ਼ ਹੈ। ਰਾਜ ਸਭਾ ਵਿੱਚ ਪਰਸੋਨਲ ਰਾਜ ਮੰਤਰੀ ਵੀ. ਨਰਾਇਣਸਾਮੀ ਨੇ ਕਿਹਾ ਕਿ ਇਹ ਕਾਨੂੰਨ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਨੂੰ ਠੱਲ੍ਹਣ ਲਈ ਸੂਚਨਾ ਦੇ ਅਧਿਕਾਰ ਐਕਟ ਦੇ ਇਕ ਪੂਰਕ ਵਜੋਂ ਕੰਮ ਕਰੇਗਾ। ਬਿੱਲ ਵਿੱਚ ਕੁਝ ਸੋਧਾਂ ਦੀ ਮੰਗ ਕਰ ਰਹੇ ਮੈਂਬਰਾਂ ਤੇ ਸੰਸਦੀ ਸਥਾਈ ਕਮੇਟੀ ਦੀਆਂ ਸਿਫਾਰਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਸੈਸ਼ਨ ਦਾ ਆਖਰੀ ਦਿਨ ਸੀ, ਇਸ ਕਾਰਨ ਉਨ੍ਹਾਂ ਸੋਧਾਂ ’ਤੇ ਜ਼ੋਰ ਨਹੀਂ ਦਿੱਤਾ ਕਿਉਂਕਿ ਇਸ ਨਾਲ ਪੂਰਾ ਬਿੱਲ ਹੀ ਲਮਕ ਜਾਣਾ ਸੀ। ਉਨ੍ਹਾਂ ਕਿਹਾ ਕਿ ਅਗਲੇ ਦਸ ਦਿਨਾਂ ਵਿੱਚ ਸੰਵਿਧਾਨਕ ਤਰੀਕਿਆਂ ਨਾਲ ਮੈਂਬਰਾਂ ਦੇ ਤੌਖਲਿਆਂ ਦੇ ਹੱਲ ਲਈ ਢੁਕਵੇਂ ਕਦਮ ਚੁੱਕੇ ਜਾਣਗੇ। ਇਹ ਬਿੱਲ ਲੋਕ ਸਭਾ ਵਿੱਚ 2011 ਵਿੱਚ ਹੀ ਪਾਸ ਹੋ ਚੁੱਕਿਆ ਹੈ ਅਤੇ ਇਸ ਨੂੰ ਵਿਚਾਰ ਲਈ 2012 ਵਿੱਚ ਉਪਰਲੇ ਸਦਨ ਵਿੱਚ ਰੱਖਿਆ ਗਿਆ ਸੀ ਪਰ ਕੇਂਦਰੀ ਮੰਤਰੀ ਵਿਲਾਸਰਾਓ ਦੇਸ਼ਮੁੱਖ ਦੀ ਮੌਤ ਕਾਰਨ ਇਹ ਬਿੱਲ ਪਾਸ ਨਹੀਂ ਹੋ ਸਕਿਆ।
ਇਸ ਦੌਰਾਨ ਵਿਰੋਧੀ ਪਾਰਟੀਆਂ ਦੇ ਸੰਸਦ ਦੇ ਮੌਜੂਦਾ ਸੈਸ਼ਨ ਨੂੰ ਵਧਾਉਣ ਉਤੇ ਸਹਿਮਤ ਨਾ ਹੋਣ ਮਗਰੋਂ ਸਰਕਾਰ ਨੇ ਰਾਹੁਲ ਗਾਂਧੀ ਦੇ ਮਨਪਸੰਦ ਮੰਨੇ ਜਾਂਦੇ ਭ੍ਰਿਸ਼ਟਾਚਾਰ ਵਿਰੋਧੀ ਪੰਜ ਬਿੱਲਾਂ ਨੂੰ ਆਰਡੀਨੈਂਸ ਜ਼ਰੀਏ ਅਮਲ ਵਿੱਚ ਲਿਆਉਣ ਦੀ ਸੰਭਾਵਨਾ ਖੁੱਲ੍ਹੀ ਰੱਖੀ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਮਲ ਨਾਥ ਨੇ ਇਨ੍ਹਾਂ ਬਿੱਲਾਂ ਬਾਰੇ ਆਰਡੀਨੈਂਸ ਦਾ ਰਾਹ ਅਖਤਿਆਰ ਕਰਨ ਬਾਰੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ   ਸਰਕਾਰ ਇਸ ਵਿਸ਼ੇ ’ਤੇ ਵਿਚਾਰ ਕਰੇਗੀ। ਉਨ੍ਹਾਂ ਇਹ ਵੀ ਸੰਕੇਤ ਦਿੱਤਾ ਕਿ ਸਰਕਾਰ ਇਸ ਗੱਲ ’ਤੇ ਵੀ ਵਿਚਾਰ ਕਰੇਗੀ ਕਿ ਆਰਡੀਨੈਂਸ ਜਾਰੀ ਕਰਨ ਵੇਲੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਕੀ ਵਿਚਾਰ ਪ੍ਰਗਟਾਉਂਦੇ ਹਨ।
ਪੰਦਰਵੀਂ ਲੋਕ ਸਭਾ ਦਾ ਆਖਰੀ ਦਿਨ ਕੰਮ ਪੱਖੋਂ ਕਾਫੀ ਵਧੀਆ ਰਿਹਾ।  13 ਦਿਨ ਚੱਲੇ ਸਰਦ ਰੁੱਤ ਸੈਸ਼ਨ ਦਾ ਆਖਰੀ ਦਿਨ ਪ੍ਰਸ਼ਨਕਾਲ ਤਕ ਚੱਲਿਆ। ਮੈਂਬਰਾਂ ਵੱਲੋਂ ਸਰਕਾਰ ਤੋਂ ਸੁਆਲ ਪੁੱਛਣ ਲਈ ਅਹਿਮ ਮੰਨਿਆ ਜਾਂਦਾ ਪ੍ਰਸ਼ਨਕਾਲ ਇਸ ਸੈਸ਼ਨ ਦੌਰਾਨ ਜ਼ਿਆਦਾਤਰ ਤਿਲੰਗਾਨਾ ਤੇ ਹੋਰ ਭਖਦੇ ਮਸਲਿਆਂ ਦੀ ਭੇਟ ਹੀ ਚੜ੍ਹਿਆ ਰਿਹਾ। ਕੱਲ੍ਹ ਸੰਸਦ ਵੱਲੋਂ ਤਿਲੰਗਾਨਾ ਕਾਇਮ ਕਰਨ ਦੀ ਮਨਜ਼ੂਰੀ ਦੇਣ ਮਗਰੋਂ ਅੱਜ ਸੰਸਦ ਦੀ ਕਾਰਵਾਈ ਆਮ ਵਾਂਗ ਚੱਲੀ। ਪਿਛਲੇ ਹਫਤੇ ਸਦਨ ਵਿੱਚੋਂ ਮੁਅੱਤਲ ਕੀਤੇ ਸੀਮਾਂਧਰਾ ਦੇ ਕੁਝ ਮੈਂਬਰ ਵੀ ਆਪਣਾ ਮੁਅੱਤਲੀ ਸਮਾਂ ਖਤਮ ਹੋਣ ਮਗਰੋਂ ਅੱਜ ਸਦਨ ਵਿੱਚ ਹਾਜ਼ਰ ਰਹੇ।

ਭਾਰੀ ਰੌਲੇ-ਰੱਪੇ ਦੌਰਾਨ ਤੇਲੰਗਾਨਾ

ਬਿੱਲ ਰਾਜ ਸਭਾ 'ਚ ਵੀ ਪਾਸ
ਪ੍ਰਧਾਨ ਮੰਤਰੀ ਵੱਲੋਂ ਸੀਮਾਂਧਰਾ ਲਈ ਵਿਸ਼ੇਸ਼ ਪੈਕੇਜ ਦਾ ਭਰੋਸਾ


ਨਵੀਂ ਦਿੱਲੀ/ ਹੈਦਰਾਬਾਦ, 21 ਫਰਵਰੀ - ਭਾਰੀ ਰੌਲੇ-ਰੱਪੇ ਦੌਰਾਨ ਅੱਜ ਤੇਲੰਗਾਨਾ ਬਿੱਲ ਰਾਜ ਸਭਾ 'ਚ ਪਾਸ ਹੋ ਗਿਆ | ਲੋਕ ਸਭਾ ਪਹਿਲਾਂ ਹੀ ਇਸ ਬਿੱਲ ਨੂੰ ਪਾਸ ਕਰ ਚੁੱਕੀ ਹੈ | ਸੰਸਦ ਦੇ ਦੋਵਾਂ ਸਦਨਾਂ 'ਚ ਬਿੱਲ ਦੇ ਪਾਸ ਹੋਣ ਦੇ ਨਾਲ ਹੀ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ 'ਚ ਜਸ਼ਨ ਦਾ ਮਾਹੌਲ ਹੈ | ਇਸ ਦੇ ਨਾਲ ਹੀ ਤੇਲੰਗਾਨਾ ਦੇਸ਼ ਦਾ 29ਵਾਂ ਸੂਬਾ ਹੋਵੇਗਾ | ਬਿੱਲ ਨੂੰ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਸਦਨ 'ਚ ਪੇਸ਼ ਕੀਤਾ | ਅਜਿਹਾ ਕਰਦਿਆਂ ਹੀ ਉਨ੍ਹਾਂ ਦੀ ਪਾਰਟੀ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਉਨ੍ਹਾਂ ਦੇ ਚਾਰੇ ਪਾਸੇ ਘੇਰਾ ਪਾ ਲਿਆ ਤਾਂ ਕਿ ਤੇਲੰਗਾਨਾ ਵਿਰੋਧੀ ਸੰਸਦ ਮੈਂਬਰ ਉਨ੍ਹਾਂ ਦੇ ਹੱੱਥਾਂ 'ਚੋਂ ਬਿੱਲ ਖੋਹ ਨਾ ਲਿਆ ਜਾਵੇ ਕਿਉਂਕਿ ਜਦੋਂ ਇਹ ਬਿੱਲ ਲੋਕ ਸਭਾ 'ਚ ਪੇਸ਼ ਕੀਤਾ ਗਿਆ ਸੀ ਤਾਂ ਤੇਲੰਗਾਨਾ ਵਿਰੋਧੀ ਸੰਸਦ ਮੈਂਬਰਾਂ ਨੇ ਉਨ੍ਹਾਂ ਦੇ ਹੱਥਾਂ 'ਚੋਂ ਬਿੱਲ ਖੋਹ ਕੇ ਪਾੜਨ ਦੀ ਕੋਸ਼ਿਸ਼ ਕੀਤੀ ਸੀ | ਦੂਜੇ ਪਾਸੇ ਜਦੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਿੱਲ 'ਤੇ ਬੋਲਣ ਦੇ ਲਈ ਖੜ੍ਹੇ ਹੋਏ ਤਾਂ ਸੰਸਦ ਮੈਂਬਰਾਂ ਨੇ ਉਨ੍ਹਾਂ ਦੇ ਭਾਸ਼ਣ 'ਚ ਵਿਘਨ ਪਾ ਦਿੱਤਾ | ਪ੍ਰਧਾਨ ਮੰਤਰੀ ਨੇ ਇਹ ਭਰੋਸਾ ਦਿੱਤਾ ਕਿ 5 ਸਾਲਾਂ ਤੱਕ ਸੀਮਾਂਧਰਾ ਖੇਤਰ ਨੂੰ ਵਿਸ਼ੇਸ਼ ਵਿੱਤੀ ਪੈਕਜ ਦਿੱਤਾ ਜਾਵੇਗਾ | ਇਸ ਤੋਂ ਪਹਿਲਾਂ ਭਾਰੀ ਰੌਲੇ-ਰੱਪੇ ਦਰਮਿਆਨ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਅੱਜ ਚਰਚਾ ਲਈ ਤੇਲੰਗਾਨਾ ਬਿੱਲ ਰਾਜ ਸਭਾ 'ਚ ਪੇਸ਼ ਕਰ ਦਿੱਤਾ ਜਿਸ ਪਿੱਛੋਂ 30 ਮਿੰਟਾਂ 'ਚ ਸਦਨ ਨੂੰ ਤਿੰਨ ਵਾਰ ਉਠਾਉਣਾ ਪਿਆ | ਜਿਉਂ ਹੀ ਸ੍ਰੀ ਸ਼ਿੰਦੇ ਨੇ ਬਿੱਲ ਪੇਸ਼ ਕੀਤਾ ਤਾਂ ਉੱਪਰਲਾ ਸਦਨ ਇਕ ਤਰ੍ਹਾਂ ਨਾਲ ਲੜਾਈ ਦੇ ਮੈਦਾਨ ਵਿਚ ਬਦਲ ਗਿਆ ਅਤੇ ਤੇਲੰਗਾਨਾ ਵਿਰੋਧੀਆਂ ਨੇ ਬਿੱਲ ਦਾ ਵਿਰੋਧ ਕਰਨ ਲਈ ਵੱਡੇ-ਵੱਡੇ ਪੋਸਟਰ ਦਿਖਾਏ ਅਤੇ ਰੌਲਾ-ਰੱਪਾ ਪਾਇਆ | ਇਥੋਂ ਤੱਕ ਵਿਰੋਧੀ ਧਿਰ ਦੇ ਨੇਤਾ ਅਰੁਣ ਜੇਤਲੀ ਜਿਨ੍ਹਾਂ ਬਿੱਲ ਦੀ ਸੰਵਿਧਾਨਕ ਜਾਇਜ਼ਤਾ ਦਾ ਮੁੱਦਾ ਉਠਾਇਆ, ਨੂੰ ਜਦੋਂ ਉਪ ਸਭਾਪਤੀ ਪੀ. ਜੇ. ਕੁਰੀਅਨ ਨੇ ਆਪਣਾ ਪੱਖ ਰੱਖਣ ਲਈ ਕਿਹਾ ਤਾਂ ਸਦਨ ਦੇ ਗਰਮ ਹੋਏ ਵਾਤਾਵਰਨ ਨੇ ਉਪ ਸਭਾਪਤੀ ਨੂੰ ਸਦਨ ਨੂੰ ਥੋੜੇ੍ਹ ਸਮੇਂ ਵਾਸਤੇ ਉਠਾਉਣ ਲਈ ਮਜਬੂਰ ਹੋਣਾ ਪਿਆ | ਉਪ ਸਭਾਪਤੀ ਜਿਨ੍ਹਾਂ ਵੱਲੋਂ ਸਦਨ ਵਿਚ ਰੌਲਾ-ਰੱਪਾ ਬੰਦ ਕਰਨ ਦੀਆਂ ਬਾਰ-ਬਾਰ ਅਪੀਲਾਂ ਕੀਤੀਆਂ ਗਈਆਂ ਵੱਲੋਂ ਕਹੇ ਜਾਣ ਦੇ ਬਾਵਜੂਦ ਜੇਤਲੀ ਨੂੰ ਬੋਲਣ ਨਾ ਦਿੱਤਾ ਗਿਆ | ਕੱਲ੍ਹ ਵੀ ਸਦਨ ਵਿਚ ਭਾਰੀ ਡਰਾਮਾ ਹੋਇਆ ਜਦੋਂ ਸਕੱਤਰ ਜਨਰਲ ਸ਼ੁਮਸ਼ੇਰ ਕੇ ਸ਼ਰੀਫ਼ ਤੋਂ ਤੇਲੰਗਾਨਾ ਬਿੱਲ ਨਾਲ ਸਬੰਧਤ ਕਾਗਜ਼ਾਤ ਤੇਲਗੂ ਦੇਸਮ ਪਾਰਟੀ ਦੇ ਮੈਂਬਰ ਨੇ ਖੋਹਣ ਦਾ ਯਤਨ ਕੀਤਾ | ਜਦੋਂ ਉਪ ਸਭਾਪਤੀ ਬਿਸਲਬਲੋਅਰ ਬਿੱਲ 'ਤੇ ਚਰਚਾ ਕਰਵਾਉਣ ਲੱਗੇ ਤਾਂ ਭਾਜਪਾ ਦੇ ਪ੍ਰਕਾਸ਼ ਜਾਵੜਕਰ ਨੇ ਮੰਚ ਦੇ ਨੇੜੇ ਜਾ ਕੇ ਮੰਗ ਕੀਤੀ ਕਿ ਤੇਲੰਗਾਨਾ ਬਿੱਲ ਪਹਿਲਾਂ ਪੇਸ਼ ਕੀਤਾ ਜਾਵੇ ਜਦਕਿ ਅੰਨਾ ਡੀ. ਐਮ. ਕੇ. ਦੇ ਵੀ ਮੈਤਰੇਯਨ ਮਾਰਸ਼ਲਾਂ ਨਾਲ ਹੱਥੋਪਾਈ ਹੋ ਪਏ ਅਤੇ ਮੰਗ ਕੀਤੀ ਕਿ ਤਾਮਿਲ ਮਛੇਰਿਆਂ ਦੇ ਮੁੱਦੇ 'ਤੇ ਚਰਚਾ ਕਰਵਾਈ ਜਾਵੇ | ਤੇਲੰਗਾਨਾ ਬਿੱਲ ਚਰਚਾ ਲਈ ਪੇਸ਼ ਕਰਨ ਤੋਂ ਬਾਅਦ ਵੀ ਅੜਿੱਕਾ ਬਣਿਆ ਰਿਹਾ ਅਤੇ ਸਰਕਾਰ ਨੇ ਭਾਜਪਾ 'ਤੇ ਆਖਰੀ ਸਮੇਂ ਸੋਧਾਂ ਲਿਆਉਣ ਦਾ ਦੋਸ਼ ਲਾਇਆ ਗਿਆ | ਇਸ ਤੋਂ ਪਹਿਲਾਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਮਲ ਨਾਥ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਰਾਜ ਸਭਾ ਵਿਚ ਤੇਲੰਗਾਨਾ ਬਿੱਲ ਏਜੰਡੇ 'ਚ ਸ਼ਾਮਿਲ ਕੀਤਾ ਹੈ ਅਤੇ ਅਸੀਂ ਇਸ ਨੂੰ ਪਾਸ ਕਰਵਾਉਣ ਦਾ ਯਤਨ ਕਰਾਂਗੇ | ਉਨ੍ਹਾਂ ਕਿਹਾ ਕਿ ਆਖਰੀ ਸਮੇਂ ਤਾਂ ਸੋਧਾਂ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ |

ਸਿੱਧੂ ਵਿਰੁੱਧ ‘ਗੁਗਲੀ’ ਦੀ ਤਿਆਰੀ
ਕਾਂਗਰਸ ਵੱਲੋਂ ਯੁਵਰਾਜ ਤੇ ਭੱਜੀ ਕੋਲ ਪਹੁੰਚ


ਨਵੀਂ ਦਿੱਲੀ, 20 ਫਰਵਰੀ - ਲੋਕ ਸਭਾ ਚੋਣਾਂ ਵਿੱਚ ਮੁਕਾਬਲੇ ਨੂੰ ਰੌਚਿਕ ਬਣਾਉਣ ਲਈ ਕਾਂਗਰਸ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਚੋਣ ਲੜਾਉਣ ਲਈ ਕਿਸੇ ਮਸ਼ਹੂਰ ਹਸਤੀ ਦੀ ਭਾਲ ਵਿੱਚ ਹੈ। ਮੌਜੂਦਾ ਸਮੇਂ ਇਸ ਹਲਕੇ ਦੀ ਨੁਮਾਇੰਦਗੀ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਭਾਜਪਾ ਆਗੂ ਨਵਜੋਤ ਸਿੰਘ ਸਿੱਧੂ ਕਰ ਰਹੇ ਹਨ।ਪਾਰਟੀ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਪੰਜਾਬ ਸਰਕਾਰ ਇਸ ਹਲਕੇ ਤੋਂ ਕਿਸੇ ਕ੍ਰਿਕਟਰ ਜਾਂ ਅਦਾਕਾਰ  ਨੂੰ ਚੋਣ ਲੜਾਉਣ ਦੀ ਇੱਛੁਕ ਹੈ। ਸੂਬਾਈ ਇਕਾਈ ਦੇ ਰੌਂਅ ਮੁਤਾਬਕ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਕ੍ਰਿਕਟਰਾਂ ਹਰਭਜਨ ਸਿੰਘ ਤੇ ਯੁਵਰਾਜ ਸਿੰਘ ਨਾਲ ਤਾਲਮੇਲ ਸ਼ੁਰੂ ਕੀਤਾ ਹੈ ਤਾਂ ਕਿ ਉਨ੍ਹਾਂ ਦੇ ਇਸ ਹਲਕੇ ਤੋਂ ਚੋਣ ਲੜਨ ਦੀ ਇੱਛਾ ਜਾਣੀ ਜਾ ਸਕੇ ਪਰ ਪਤਾ ਚੱਲਿਆ ਹੈ ਕਿ ਦੋਵਾਂ ਦਾ ਹੁੰਗਾਰਾ ਮੱਠਾ ਹੀ ਰਿਹਾ।ਕਾਂਗਰਸ ਦੇ ਇਕ ਸੀਨੀਅਰ ਆਗੂ ਨੇ ਦੱਸਿਆ ਕਿ ਪਾਰਟੀ ਅੰਮ੍ਰਿਤਸਰ ਹਲਕੇ ਤੋਂ ਕਿਸੇ ਪ੍ਰਮੁੱਖ ਹਸਤੀ ਨੂੰ ਚੋਣ ਲੜਾਉਣ ਦੀ ਸੰਭਾਵਨਾ ਉੱਤੇ ਵਿਚਾਰ ਕਰ ਰਹੀ ਹੈ। ਇਸ ਬਾਰੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਉਨ੍ਹਾਂ ਵਿੱਚ ਹਰਭਜਨ ਸਿੰਘ ਤੇ ਯੁਵਰਾਜ ਸਿੰਘ ਸ਼ਾਮਲ ਹਨ। ਪਤਾ ਚੱਲਿਆ ਹੈ ਕਿ ਦੋਵਾਂ ਕ੍ਰਿਕਟਰਾਂ ਨਾਲ ਗੱਲਬਾਤ ਦਾ ਨਤੀਜਾ  ਭਾਵੇਂ ਸਾਕਾਰਾਤਮਕ ਨਹੀਂ ਰਿਹਾ, ਫਿਰ ਵੀ ਕਾਂਗਰਸ ਸੂਤਰਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਹਾਲੇ ਬੰਦ ਨਹੀਂ ਹੋਇਆ। ਆਲ ਇੰਡੀਆ ਕਾਂਗਰਸ ਕਮੇਟੀ ਦੇ ਸੂਤਰਾਂ ਨੇ ਕਿਹਾ ਕਿ ਦੋਵਾਂ ਕ੍ਰਿਕਟਰਾਂ ਕੋਲ ਪਹੁੰਚ ਕੀਤੀ ਗਈ ਹੈ ਪਰ ਦੋਵਾਂ ਦਾ ਕ੍ਰਿਕਟ ਕਰੀਅਰ ਅਜੇ ਚੱਲ ਰਿਹਾ ਹੈ। ਇਸੇ ਲਈ ਦੋਵੇਂ ਝਿਜਕ ਰਹੇ ਹਨ।ਕੁਝ ਕਾਂਗਰਸ ਆਗੂਆਂ ਨੇ ਅੰਮ੍ਰਿਤਸਰ ਤੋਂ ਚੋਣ ਲੜਨ ਲਈ ਅਦਾਕਾਰ ਤੋਂ ਸਿਆਸਤਦਾਨ ਬਣੇ ਰਾਜ ਬੱਬਰ ਦਾ ਨਾਂ ਵੀ ਸੁਝਾਇਆ। ਪੰਜਾਬੀ ਪਿਛੋਕੜ ਵਾਲੇ ਰਾਜ ਬੱਬਰ ਫਿਰੋਜ਼ਾਬਾਦ ਤੋਂ ਲੋਕ ਸਭਾ ਮੈਂਬਰ ਹਨ।ਉਨ੍ਹਾਂ ਨੂੰ ਇਸ ਹਲਕੇ ਤੋਂ ਢੁਕਵਾਂ ਉਮੀਦਵਾਰ ਮੰਨਿਆ ਜਾ ਰਿਹਾ ਹੈ ਕਿਉਂਕਿ ਦੇਸ਼ ਦੀ ਵੰਡ ਤੋਂ ਬਾਅਦ ਉਨ੍ਹਾਂ ਦੇ ਮਾਪੇ ਅੰਮ੍ਰਿਤਸਰ ਵਿੱਚ ਹੀ ਵਸ ਗਏ ਸਨ। ਜਦੋਂ ਇਸ ਬਾਰੇ ਰਾਜ ਬੱਬਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਫੈਸਲਾ ਪਾਰਟੀ ਹਾਈ ਕਮਾਂਡ ਨੇ ਕਰਨਾ ਹੈ। ਹਾਲੇ ਤਕ ਇਸ ਤਜਵੀਜ਼ ਬਾਰੇ ਕਿਸੇ ਵੀ ਸੀਨੀਅਰ ਆਗੂ ਨੇ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ। ਜੇ ਅਜਿਹੀ ਤਜਵੀਜ਼ ਆਈ ਤਾਂ ਹਮਾਇਤੀਆਂ ਨਾਲ ਗੱਲਬਾਤ ਮਗਰੋਂ ਫੈਸਲਾ ਲਿਆ ਜਾਵੇਗਾ।

ਕੇਜਰੀਵਾਲ ਨੂੰ ਦੇਸ਼ ਤੇ ਸਮਾਜ ਦੀ

ਨਹੀਂ ਸੱਤਾ ਦੀ ਫਿਕਰ : ਅੰਨਾ


ਨਵੀਂ ਦਿੱਲੀ, 17 ਫਰਵਰੀ - ਅੰਨਾ ਹਜ਼ਾਰੇ ਨੇ ਦਿੱਲੀ ਦੇ ਸਾਬਕਾ ਮੁਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਉਨ੍ਹਾਂ ਨੂੰ ਦੇਸ਼ ਤੇ ਸਮਾਜ ਦੀ ਚਿੰਤਾ ਨਹੀਂ ਹੈ। ਉਨ੍ਹਾਂ ਨੂੰ ਕੇਵਲ ਹੁਣ ਸੱਤਾ ਦੀ ਫਿਕਰ ਹੈ। ਉਹ ਜਨਲੋਕਪਾਲ ਨੂੰ ਲੈ ਕੇ ਗੰਭੀਰ ਨਹੀਂ ਹਨ। ਜੇਕਰ ਅਜਿਹਾ ਹੁੰਦਾ ਤਾਂ ਜਨਲੋਕਪਾਲ 'ਤੇ ਉਹ ਭਾਜਪਾ ਤੇ ਕਾਂਗਰਸ ਨਾਲ ਗੱਲ ਕਰ ਸਕਦੇ ਸਨ। ਲੇਕਿਨ ਉਨ੍ਹਾਂ ਨੇ ਅਜਿਹਾ ਕਰਨਾ ਉਚਿੱਤ ਨਹੀਂ ਸਮਝਿਆ। ਉਨ੍ਹਾਂ ਨੂੰ ਕੇਵਲ ਸੱਤਾ ਪ੍ਰਾਪਤ ਕਰਨ ਦੀ ਫਿਕਰ ਹੈ। ਅੰਨਾ ਹਜ਼ਾਰੇ ਨੇ ਕਿਹਾ ਕਿ ਕੇਜਰੀਵਾਲ ਨੂੰ ਜਨਤਾ ਦੇ ਸਾਹਮਣੇ ਸਬੂਤ ਰੱਖਣਾ ਚਾਹੀਦਾ ਹੈ, ਜਨਤਾ ਨੂੰ ਜਾਣਕਾਰੀ ਦੇਣੀ ਚਾਹੀਦਾ ਹੈ ਕਿ ਕੋਈ ਨੇਤਾ ਭ੍ਰਿਸ਼ਟਾਚਾਰੀ ਕਿਉਂ ਹੈ। ਆਮ ਆਦਮੀ ਪਾਰਟੀ ਦੁਆਰਾ ਜਾਰੀ ਕੀਤੀ ਗਈ ਭ੍ਰਿਸ਼ਟ ਅਧਿਕਾਰੀਆਂ ਦੀ ਲਿਸਟ 'ਤੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ 'ਚ ਅੰਨਾ ਨੇ ਕਿਹਾ ਕਿ ਆਪ ਵਲੋਂ ਜਾਰੀ ਲਿਸਟ ਨਾਲ ਸਹਿਮਤ ਨਹੀਂ ਹਨ। ਉਥੇ ਹੀ, ਹਾਲ ਹੀ 'ਚ ਆਪ ਦੁਆਰਾ ਅੰਨਾ ਹਜ਼ਾਰੇ ਤੋਂ ਅਸ਼ੀਰਵਾਦ ਮਿਲਣ ਦੀ ਗੱਲ 'ਤੇ ਅੰਨਾ ਹਜ਼ਾਰੇ ਨੇ ਸਾਫ਼ ਕਰ ਦਿੱਤਾ ਕਿ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਤੇ ਆਪ ਨੂੰ ਕੋਈ ਅਸ਼ੀਰਵਾਦ ਨਹੀਂ ਦਿੱਤਾ ਹੈ। ਅੰਨਾ ਦਾ ਕਹਿਣਾ ਹੈ ਕਿ ਮੇਰਾ ਅਸ਼ੀਰਵਾਦ ਦੇਸ਼ ਦੀ ਭਲਾਈ ਕਰਨ ਵਾਲਿਆਂ ਦੇ ਨਾਲ ਹੈ। ਉਨ੍ਹਾਂ ਨੇ ਦਿੱਲੀ ਦੀ ਸਾਬਕਾ ਅਰਵਿੰਦ ਕੇਜਰੀਵਾਲ ਸਰਕਾਰ 'ਤੇ ਇਲਜ਼ਾਮ ਲਗਾਇਆ ਕਿ ਕੁੱਝ ਕੱਟ ਛਾਂਟ ਕੇ ਜਨਲੋਕਪਾਲ ਬਿੱਲ ਪਾਸ ਕਰਵਾਇਆ ਜਾ ਸਕਦਾ ਸੀ, ਲੇਕਿਨ ਆਪ ਦੇ ਦਿਲ 'ਚ ਦੇਸ਼ ਨਹੀਂ, ਸੱਤਾ ਹੈ।

‘ਆਪ’ ਵੱਲੋਂ 20 ਉਮੀਦਵਾਰਾਂ

ਦੀ ਪਹਿਲੀ ਸੂਚੀ ਜਾਰੀ


ਨਵੀਂ ਦਿੱਲੀ, 17 ਫਰਵਰੀ - ਆਮ ਆਦਮੀ ਪਾਰਟੀ (ਆਪ) ਨੇ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਅੱਜ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਸੂਚੀ ’ਚ ਰਾਹੁਲ ਗਾਂਧੀ ਦੀ ਅਮੇਠੀ ਸੀਟ ਤੋਂ ਕੁਮਾਰ ਵਿਸ਼ਵਾਸ, ਕਪਿਲ ਸਿੱਬਲ ਦੇ ਹਲਕੇ ਚਾਂਦਨੀ ਚੌਕ ਤੋਂ ਪੱਤਰਕਾਰ ਆਸ਼ੂਤੋਸ਼, ਮਨੀਸ਼ ਤਿਵਾੜੀ ਦੇ ਹਲਕੇ ਲੁਧਿਆਣਾ ਤੋਂ ਐਚ.ਐਸ. ਫੂਲਕਾ ਅਤੇ ਸਮਾਜਿਕ ਕਾਰਕੁਨ ਮੇਧਾ ਪਾਟਕਰ ਨੂੰ ਉੱਤਰ ਪੂਰਬ ਮੁੰਬਈ ਤੋਂ ਚੋਣ ਲੜਾਉਣ ਦਾ ਐਲਾਨ ਕੀਤਾ ਗਿਆ ਹੈ।‘ਆਪ’ ਆਗੂ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਦੇ ਦੋ ਦਿਨਾਂ ਅੰਦਰ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ’ਚ ਦਿੱਲੀ ਦੀਆਂ ਦੋ, ਉੱਤਰ ਪ੍ਰਦੇਸ਼ ਦੀਆਂ 7, ਮਹਾਰਾਸ਼ਟਰ ਦੀਆਂ 6, ਪੰਜਾਬ, ਹਰਿਆਣਾ, ਉੜੀਸਾ, ਮੱਧ ਪ੍ਰਦੇਸ਼ ਅਤੇ ਅਰੁਣਾਚਲ ਪ੍ਰਦੇਸ਼ ਤੋਂ ਇਕ-ਇਕ ਸੀਟ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ।ਆਮ ਆਦਮੀ ਪਾਰਟੀ ਵੱਲੋਂ ਐਲਾਨੀ ਗਈ ਸੂਚੀ ’ਚ ਯੋਗੇਂਦਰ ਯਾਦਵ ਦਾ ਵੀ ਨਾਂ ਹੈ ਜੋ ਹਰਿਆਣਾ ਦੇ ਗੁੜਗਾਉਂ ਹਲਕੇ ਤੋਂ ਚੁਣੌਤੀ ਪੇਸ਼ ਕਰਨਗੇ। ਪਾਰਟੀ ਨੇ ਪੱਤਰਕਾਰ ਰਹੇ ਮੁਕੁਲ ਤ੍ਰਿਪਾਠੀ ਨੂੰ ਕੇਂਦਰੀ ਮੰਤਰੀ ਸਲਮਾਨ ਖ਼ੁਰਸ਼ੀਦ ਦੇ ਹਲਕੇ ਫਰੂਖਾਬਾਦ (ਯੂਪੀ) ਤੋਂ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ ਜਦਕਿ ਹਰਦੇਵ ਸਿੰਘ ਸਮਾਜਵਾਦੀ ਪਾਰਟੀ ਮੁਖੀ ਮੁਲਾਇਮ ਸਿੰਘ ਯਾਦਵ ਦੇ ਗੜ੍ਹ ਮੈਨਪੁਰੀ ਤੋਂ ਚੋਣ ਲੜਨਗੇ।ਆਮ ਆਦਮੀ ਪਾਰਟੀ ਨੇ ਭ੍ਰਿਸ਼ਟਾਚਾਰ ਵਿਰੋਧੀ ਕਾਰਕੁਨ ਅੰਜਲੀ ਦਮਾਨੀਆ ਨੂੰ ਭਾਜਪਾ ਦੇ ਸਾਬਕਾ ਪ੍ਰਧਾਨ ਨਿਤਿਨ ਗਡਕਰੀ ਦੇ ਹਲਕੇ ਨਾਗਪੁਰ ਤੋਂ ਟਿਕਟ ਦਿੱਤੀ ਹੈ। ਸੀਨੀਅਰ ਪਾਰਟੀ ਆਗੂ ਮਨੀਸ਼ ਸਿਸੋਦੀਆ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਸਾਡਾ ਮੁੱਖ ਮੰਤਵ ਸੰਸਦ ’ਚ ਇਮਾਨਦਾਰ ਲੋਕ ਭੇਜਣ ਦਾ ਹੈ। ਅਸੀਂ ਅਪਰਾਧੀਆਂ ਅਤੇ ਰਾਜਘਰਾਣੇ ਦੇ ਪਿਛੋਕੜ ਵਾਲੇ ਲੋਕਾਂ ਨੂੰ ਨਹੀਂ ਚੁਣਨਾ ਚਾਹੁੰਦੇ। ਅਸੀਂ ਛੇਤੀ ਹੀ ਹੋਰਨਾਂ ਸੀਟਾਂ ਲਈ ਉਮੀਦਵਾਰਾਂ ਦੀ ਸੂਚੀ ਵੀ ਜਾਰੀ ਕਰਾਂਗੇ।’’  ਦਿੱਲੀ ’ਚ ਸਿੱਖ ਦੰਗਿਆਂ ਦੇ ਵਿਰੋਧ ’ਚ ਕੇਂਦਰੀ ਮੰਤਰੀ ਪੀ ਚਿਦੰਬਰਮ ’ਤੇ ਜੁੱਤਾ ਸੁੱਟਣ ਵਾਲੇ ਪੱਤਰਕਾਰ ਜਰਨੈਲ ਸਿੰਘ ਨੂੰ ਆਮ ਆਦਮੀ ਪਾਰਟੀ ਨੇ ਪੱਛਮੀ ਦਿੱਲੀ ਸੀਟ ਤੋਂ ਉਮੀਦਵਾਰ ਬਣਾਇਆ ਹੈ। ਇਸ ਸੀਟ ਤੋਂ ਕਾਂਗਰਸ ਦੇ ਮਹਾਬਲ ਮਿਸ਼ਰਾ ਸੰਸਦ ਮੈਂਬਰ ਹਨ।‘ਆਪ’ ਦੀ ਸੂਚੀ ’ਚ ਕਿਸਾਨ ਆਗੂ ਸੋਮੇਂਦਰ ਢਾਕਾ ਦਾ ਨਾਂ ਵੀ ਸ਼ਾਮਲ ਹੈ ਜੋ ਉੱਤਰ ਪ੍ਰਦੇਸ਼ ਦੇ ਬਾਗਪਤ ਹਲਕੇ ਤੋਂ ਚੋਣ ਲੜਨਗੇ। ਇਸ ਸਮੇਂ ਰਾਸ਼ਟਰੀ ਲੋਕ ਦਲ ਦੇ ਮੁਖੀ ਅਤੇ ਕੇਂਦਰੀ ਮੰਤਰੀ ਅਜੀਤ ਸਿੰਘ ਬਾਗਪਤ ਤੋਂ ਸੰਸਦ ਮੈਂਬਰ ਹਨ। ਆਰਬੀਐਸ ਇੰਡੀਆ ਦੀ ਸਾਬਕਾ ਚੇਅਰਪਰਸਨ ਅਤੇ ਸੀਈਓ ਮੀਰਾ ਸਾਨਿਆਲ ਦੱਖਣੀ ਮੁੰਬਈ ਤੋਂ ਉਮੀਦਵਾਰ ਹੋਣਗੇ। ਇਸ ਹਲਕੇ ਤੋਂ  ਮਿਲਿੰਦ ਦਿਓੜਾ ਸੰਸਦ ਮੈਂਬਰ ਹਨ। ਆਮ ਆਦਮੀ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਅੱਜ ਸਵੇਰੇ ਮੀਟਿੰਗ ਹੋਈ, ਜਿਸ ’ਚ ਲੋਕ ਸਭਾ ਚੋਣਾਂ ’ਚ ਉਮੀਦਵਾਰ ਉਤਾਰਨ ਦੀ ਪਹਿਲੀ ਸੂਚੀ ਤਿਆਰ ਕੀਤੀ ਗਈ।
ਫੂਲਕਾ ਨੂੰ ਪੈਸੇ ਲੈ ਕੇ ਟਿਕਟ ਦੇਣ ਦਾ ਦੋਸ਼
ਲੁਧਿਆਣਾ: ਆਮ ਆਦਮੀ ਪਾਰਟੀ ਦੇ ਇੱਥੋਂ ਦੇ ਜਨਰਲ ਸਕੱਤਰ ਬਲਵੀਰ ਅਗਰਵਾਲ ਨੇ ਪਾਰਟੀ ਖ਼ਿਲਾਫ਼ ਮੋਰਚਾ ਖੋਲ੍ਹਦੇ ਹੋਏ ਕਿਹਾ ਹੈ ਕਿ ਪਾਰਟੀ ਨੇ ਪੈਸਿਆਂ ਦਾ ਲੈਣ-ਦੇਣ ਕਰਕੇ ਐਡਵੋਕੇਟ ਐਚ.ਐਸ. ਫੂਲਕਾ ਨੂੰ ਟਿਕਟ ਦਿੱਤੀ ਹੈ, ਜਦੋਂਕਿ 2010 ਤੋਂ ਅਰਵਿੰਦ ਕੇਜਰੀਵਾਲ ਨਾਲ ਜੁੜੇ ਹੋਣ ਕਰਕੇ ਤੇ ਆਰਟੀਆਈ ਮੈਂਬਰ ਹੋਣ ਦੇ ਨਾਤੇ ਟਿਕਟ ਦੇ ਪਹਿਲੇ ਹੱਕਦਾਰ ਉਹ ਹਨ। ਪਾਰਟੀ ਨੇ ਸ਼ਰਤ ਰੱਖੀ ਸੀ ਕਿ ਪਾਰਟੀ ਜਿਸ ਨੂੰ ਟਿਕਟ ਦੇਵੇਗੀ, ਉਸਦੀ ਇੰਟਰਵਿਊ ਲਈ ਜਾਵੇਗੀ ਤੇ ਸਥਾਨਕ ਮੈਂਬਰਾਂ ਦੀ ਸਹਿਮਤੀ ਨਾਲ ਉਮੀਦਵਾਰ ਦਾ ਨਾਂ ਐਲਾਨਿਆਂ ਜਾਵੇਗਾ।ਉਨ੍ਹਾਂ ਕਿਹਾ ਕਿ ਉਹ ਫੂਲਕਾ ਨੂੰ ਦਿੱਤੀ ਟਿਕਟ ਦੇ ਵਿਰੋਧ ’ਚ ਹਨ।


<< Start < Prev 1 2 3 4 5 6 7 8 9 10 Next > End >>

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਅੰਤਰਰਾਸ਼ਟਰੀ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

 

Random Video 

Receive Newsletter & Updates 

Sample Newsletter


Receive HTML?

Advertisement
Advertisement
Advertisement
maillot de foot pas cher maillot de foot pas cher maillot de foot pas cher maillot de foot pas cher maillot de foot pas cher scarpe nike air max outlet scarpe nike air max outlet scarpe nike air max outlet scarpe nike air max outlet scarpe nike air max outlet scarpe nike air max outlet nike tn pas cher nike tn pas cher nike tn pas cher nike tn pas cher air max pas cher air max pas cher stone island outlet stone island outlet stone island outlet stone island outlet stone island outlet stone island outlet barbour paris barbour paris barbour paris barbour paris barbour paris piumini peuterey outlet piumini peuterey outlet piumini peuterey outlet piumini peuterey outlet piumini peuterey outlet canada goose pas cher canada goose pas cher canada goose pas cher canada goose pas cher canada goose pas cher canada goose pas cher woolrich outlet online piumini woolrich outlet moncler outlet online moncler outlet piumini moncler outlet moncler outlet online peuterey outlet online peuterey outlet pop canvas art mcm outlet online moose knuckles outlet