Advertisement

ਬਾਬਰੀ ਕੇਸ ’ਚ ਅਡਵਾਨੀ

ਤੇ ਹੋਰਾਂ ਨੂੰ ਨੋਟਿਸ

ਨਵੀਂ ਦਿੱਲੀ,01 ਅਪ੍ਰੈਲ-ਸੁਪਰੀਮ ਕੋਰਟ ਨੇ 6 ਫਰਵਰੀ 1992 ’ਚ ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ਵਿਚ ਭਾਜਪਾ ਦੇ ਸੀਨੀਅਰ ਨੇਤਾ ਐਲਕੇ ਅਡਵਾਨੀ, ਉਮਾ ਭਾਰਤੀ, ਮੁਰਲੀ ਮਨੋਹਰ ਜੋਸ਼ੀ, ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਤੇ ਹੋਰਨਾਂ ਖਿਲਾਫ ਅਪਰਾਧਕ ਸਾਜ਼ਿਸ਼ ਰਚਨ ਦੇ ਦੋਸ਼ ਨੂੰ ਹਟਾਉਣ ਦਾ ਵਿਰੋਧ ਕਰਨ ਵਾਲੀ ਪਟੀਸ਼ਨ ਉਪਰ ਉਨ੍ਹਾਂ ਪਾਸੋਂ ਜੁਆਬ ਮੰਗਿਆ ਹੈ। ਚੀਫ ਜਸਟਿਸ ਐਚ ਐਲ ਦੱਤੂ ਤੇ ਜਸਟਿਸ ਏਕੇ ਮਿਸ਼ਰਾ ਦੇ ਬੈਂਚ ਨੇ ਬਾਬਰੀ ਮਸਜਿਦ ਮਾਮਲੇ ਦੇ ਇਕ ਪਟੀਸ਼ਨਰ ਹਾਜੀ ਮਹਿਬੂਬ ਅਹਿਮਦ ਵੱਲੋਂ ਦਾਇਰ ਇਕ ਪਟੀਸ਼ਨ ਉਪਰ ਭਾਜਪਾ ਨੇਤਾਵਾਂ  ਤੇ ਸੀਬੀਆਈ ਨੂੰ ਚਾਰ ਹਫਤਿਆਂ ਲਈ ਨੋਟਿਸ ਭੇਜਿਆ ਹੈ।
ਅਹਿਮਦ ਨੇ ਪਟੀਸ਼ਨ ਰਾਹੀਂ ਦੋਸ਼ ਲਾਇਆ ਹੈ ਕਿ ਕੇਂਦਰ ਵਿਚ ਸਰਕਾਰ ਬਦਲਣ ਨਾਲ ਸੀਬੀਆਈ ਆਪਣਾ ਰੁਖ ਨਰਮ ਕਰ ਸਕਦੀ ਹੈ।
ਇਸ ਤੋਂ ਪਹਿਲਾਂ ਸੀਬੀਆਈ ਬਾਬਰੀ ਮਸਜਿਦ ਡੇਗਣ ਮਾਮਲੇ ਵਿਚ ਅਡਵਾਨੀ ਤੇ 20 ਹੋਰਨਾਂ ਖਿਲਾਫ ਸਾਜ਼ਿਸ਼ ਰਚਨ ਦੇ ਦੋਸ਼ਾਂ ਨੂੰ ਹਟਾਉਣ ਸਬੰਧੀ ਅਲਾਹਾਬਾਦ ਹਾਈ ਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਗਈ ਸੀ। ਸੀਬੀਆਈ ਨੇ ਅੱਜ ਸੁਣਵਾਈ ਦੌਰਾਨ ਮਾਮਲੇ ਵਿਚ ਅਪੀਲ ਦਾਇਰ ਕਰਨ ਵਿਚ ਹੋਈ ਦੇਰੀ ਸਬੰਧੀ ਤਾਜ਼ਾ ਹਲਫਨਾਮਾ ਦਾਇਰ ਕਰਨ ਲਈ ਸਮਾਂ ਮੰਗਿਆ ਹੈ। ਅਦਾਲਤ ਨੇ ਜਾਂਚ ਏਜੰਸੀ ਦੀ ਅਰਜ਼ੀ ਮਨਜ਼ੂਰ ਕਰਦਿਆਂ ਉਸ ਨੂੰ ਜੁਆਬ ਦੇਣ ਲਈ ਚਾਰ ਹਫਤਿਆਂ ਦਾ ਸਮਾਂ ਦੇ ਦਿੱਤਾ।
ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਅਲਾਹਬਾਦ ਹਾਈ ਕੋਰਟ ਦੇ ਹੁਕਮ ਖਿਲਾਫ ਅਪੀਲ ਦਰਜ ਕਰਨ ਵਿਚ ਦੇਰੀ ਲਈ ਸੀਬੀਆਈ ਦੀ ਖਿਚਾਈ ਕੀਤੀ।
ਸੀਬੀਆਈ ਨੇ ਹਾਈ ਕੋਰਟ ਵੱਲੋਂ 21 ਮਈ 2010 ਨੂੰ ਸੁਣਾਏ ਗਏ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ। ਹਾਈ ਕੋਰਟ ਨੇ ਨੇਤਾਵਾਂ ਖਿਲਾਫ ਦੋਸ਼ ਹਟਾਉਣ ਦੇ ਵਿਸ਼ੇਸ਼ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ। ਹਾਈ ਕੋਰਟ ਨੇ ਆਪਣੇ ਫੈਸਲੇ ਵਿਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਉਸ ਫੈਸਲੇ ਨੂੰ ਬਰਕਰਾਰ ਰੱਖਿਆ ਸੀ, ਜਿਸ ਵਿਚ ਅਡਵਾਨੀ, ਕਲਿਆਣ ਸਿੰਘ, ਉਮਾ ਭਾਰਤੀ, ਵਿਨੈ ਕਟਿਆਰ ਤੇ ਮੁਰਲੀ ਮਨੋਹਰ ਜੋਸ਼ੀ ਉਪਰ ਲੱਗੇ ਸਾਜ਼ਿਸ਼ ਰਚਨ ਦੇ ਦੋਸ਼ਾਂ ਨੂੰ ਹਟਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਸਤੀਸ਼ ਪ੍ਰਧਾਨ, ਸੀ ਆਰ ਬਾਂਸਲ, ਅਸ਼ੋਕ ਸਿੰਘਲ, ਗਿਰੀਰਾਜ ਕਿਸ਼ੋਰ, ਸਾਧਵੀ ਰਿਤੰਭਰਾ, ਵੀ ਐਚ ਡਾਲਮੀਆ, ਮਹੰਤ ਅਵੈਧਨਾਥ, ਵੀ ਆਰ ਵੇਦਾਂਤੀ,ਪਰਮ ਹੋਸ ਰਾਮ ਚੰਦਰ ਦਾਸ,  ਜਗਦੀਸ਼ ਮੁਨੀ ਮਹਾਰਾਜ, ਬੀ ਐਲ ਸ਼ਰਮਾ, ਨਰਿਤਿਆ ਗੋਪਾਲ ਦਾਸ, ਧਰਮ ਦਾਸ, ਸਤੀਸ਼ ਕੁਮਾਰ ਤੇ ਮੋਰੇਸ਼ਵਰ ਸਾਵੇ ਖਿਲਾਫ ਵੀ ਦੋਸ਼ ਹਟਾ ਦਿੱਤੇ ਗਏ ਸਨ। ਬਾਲ ਠਾਕਰੇ ਦੀ ਮੌਤ ਕਾਰਨ ਉਨ੍ਹਾਂ ਦਾ ਨਾਮ ਮੁਲਜ਼ਮਾਂ ਵਿਚੋਂ ਕੱਟ ਦਿੱਤਾ ਗਿਆ ਸੀ। ਇਸ ਮਾਮਲੇ ’ਤੇ ਸੀਬੀਆਈ ਵੱਲੋਂ ਪੇਸ਼ ਅਡੀਸ਼ਨਲ ਸੋਲਿਸਟਰ ਜਨਰਲ ਐਨ ਕੇ ਕੌਲ ਨੇ ਅੱਜ ਬੈਂਚ ਨੂੰ ਕਿਹਾ ਕਿ ਕੇਂਦਰ ਨੇ ਇਕ ਸਾਲ ਪਹਿਲਾਂ, ਜਦੋਂ ਯੂਪੀਏ ਸਰਕਾਰ ਸੱਤਾ ਵਿਚ ਸੀ, ਉਦੋਂ ਹਲਫਨਾਮਾ ਦਾਖਲ ਕੀਤਾ ਸੀ ਤੇ ਉਹ ਉਸ ਬਾਰੇ ਬਹਿਸ ਲਈ ਤਿਆਰ ਹੈ। ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਇਸ ਮਾਮਲੇ ਵਿਚ ਸੀਬੀਆਈ ਦੇ ਸਟੈਂਡ ਵਿਚ ਕੋਈ ਤਬਦੀਲੀ ਆਈ ਹੈ ਜਾਂ ਨਹੀਂ। ਹਾਈ ਕੋਰਟ ਨੇ 4 ਮਈ 2010 ਵਿਚ ਰਾਏ ਬਰੇਲੀ ਦੇ ਵਿਸ਼ੇਸ਼ ਜੱਜ ਵੱਲੋਂ ਸੁਣਾਏ ਉਸ ਫੈਸਲੇ ਨੂੰ ਬਰਕਰਾਰ ਰੱਖਿਆ ਸੀ, ਜਿਸ ਵਿਚ ਸ੍ਰੀ ਅਡਵਾਨੀ ਤੇ ਹੋਰਨਾਂ ਖਿਲਾਫ ਸਾਜ਼ਿਸ਼ ਰਚਨ ਦੇ ਦੋਸ਼ ਰੱਦ ਕਰ ਦਿੱਤੇ ਸਨ।
ਬਾਬਰੀ ਮਸਜਿਦ ਢਾਹੇ ਜਾਣ ਸਬੰਧੀ ਦੋ ਮਾਮਲੇ ਹਨ। ਇਕ ਮਾਮਲਾ ਅਡਵਾਨੀ ਤੇ ਉਨ੍ਹਾਂ ਹੋਰ ਲੋਕਾਂ ਖਿਲਾਫ ਹੈ, ਜੋ ਛੇ ਦਸੰਬਰ 1992 ਵਿਚ ਬਾਬਰੀ ਮਸਜਿਦ ਢਾਹੁਣ ਸਮੇਂ ਅਯੁੱਧਿਆ ਦੇ ਰਾਮ ਕਥਾ ਕੁੰਜ ਵਿਚ ਮੰਚ ’ਤੇ ਸਨ, ਜਦ ਕਿ ਦੂਜਾ ਮਾਮਲਾ ਉਨ੍ਹਾਂ ਲੱਖਾਂ ਅਣਪਛਾਤੇ ਕਾਰ ਸੇਵਕਾਂ ਖਿਲਾਫ ਹੈ, ਜੋ ਮਸਜਿਦ ਵਿਚ ਤੇ ਉਸ ਦੇ ਆਲੇ-ਦੁਆਲੇ ਸਨ।

 

English News 

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

Punjab News(ਪੰਜਾਬ ਖ਼ਬਰਾਂ):: 

ਠੇਕੇਦਾਰ ਦੇ ਬੇਪਰਦ ਹੋਣ ਨਾਲ ਸਿੰਜਾਈ ਵਿਭਾਗ ਦੀਆਂ ਚੂਲਾਂ ਹਿੱਲੀਆਂ
05/09/2017
article thumbnail

ਠੇਕੇਦਾਰ ਦੇ ਬੇਪਰਦ ਹੋਣ ਨਾਲ ਸਿੰਜਾਈ ਵਿਭਾਗ ਦੀਆਂ ਚੂਲਾਂ ਹਿੱਲੀਆਂ
ਚੰਡੀਗੜ੍ਹ - ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਵਿਵਾਦਿਤ ਠੇਕੇਦਾਰ ਗੁਰਿੰਦਰ ਸਿੰਘ ‘ਭਾਪਾ’ ਖ਼ਿਲਾਫ਼ ਭ੍ਰਿ [ ... ]


ਅਜੋਕੇ ਦਰੋਣਾਚਾਰੀਆ ਜਿਨ੍ਹਾਂ ਲਈ ਅਰਜੁਨ ਤੋਂ ਵਧ ਕੇ ਹੈ ਏਕਲਵਿਆ
05/09/2017
article thumbnail

ਅਜੋਕੇ ਦਰੋਣਾਚਾਰੀਆ ਜਿਨ੍ਹਾਂ ਲਈ ਅਰਜੁਨ ਤੋਂ ਵਧ ਕੇ ਹੈ ਏਕਲਵਿਆ
ਬਠਿੰਡਾ - ਪੰਜਾਬ ਵਿੱਚ ਏਦਾਂ ਦੇ ਗੁਰੂ ਵੀ ਹਨ, ਜੋ ਖ਼ੁਦ ਚੁੱਪ ਰਹਿੰਦੇ ਹਨ ਪਰ ਉਨ੍ਹਾਂ ਦੇ ਕੰਮ ਬੋਲਦੇ ਹਨ। ਉਨ੍ਹਾਂ ਲਈ & [ ... ]


ਜਾਟਾਂ ਤੇ ਹੋਰ ਭਾਈਚਾਰਿਆਂ ਲਈ ਰਾਖਵੇਂਕਰਨ ’ਤੇ ਰੋਕ ਵਧੀ
02/09/2017
article thumbnail

ਜਾਟਾਂ ਤੇ ਹੋਰ ਭਾਈਚਾਰਿਆਂ ਲਈ ਰਾਖਵੇਂਕਰਨ ’ਤੇ ਰੋਕ ਵਧੀ
ਚੰਡੀਗੜ੍ਹ - ਜਾਟ ਤੇ ਪੰਜ ਹੋਰ ਭਾਈਚਾਰਿਆਂ ਨੂੰ ਨਵੀਂ ਬਣਾਈ ਬੀਸੀ (ਸੀ) ਸ਼੍ਰੇਣੀ ਤਹਿਤ ਰਾਖਵਾਂਕਰਨ ਦੇਣ ਵਾਲੇ ਕਾਨੂੰਨ ਦੀ ਵੈ [ ... ]


ਭਾਦੋਂ ਦੇ ਮੀਂਹ ਨੇ ਕੱਢੀ ਸਾਉਣ ਵਾਲੀ ਕਸਰ
02/09/2017
article thumbnail

ਭਾਦੋਂ ਦੇ ਮੀਂਹ ਨੇ ਕੱਢੀ ਸਾਉਣ ਵਾਲੀ ਕਸਰ
ਚੰਡੀਗੜ੍ਹ - ਪੰਜਾਬ ਅਤੇ ਹਰਿਆਣਾ ਵਿੱਚ ਇਸ ਦਫ਼ਾ ਬੱਦਲ ਖੁੱਲ੍ਹ ਕੇ ਨਹੀਂ ਵਰ੍ਹੇ। ਸਾਉਣ ਮਹੀਨਾ ਤਾਂ ਇਕ ਤਰ੍ਹਾਂ ਨਾਲ ਸੁੱਕਾ ਹੀ ਲੰਘ ਗਿਆ ਪਰ  [ ... ]


ਨਕਲੀ ਪੁਲੀਸ ਵਾਲੇ ਬਣ ਕੇ ਲੋਕਾਂ ਨੂੰ ਠੱਗਣ ਵਾਲੇ ਗਰੋਹ ਦੇ ਚਾਰ ਮੈਂਬਰ ਜੇਲ੍ਹ ਭੇਜੇ
31/08/2017
article thumbnail

ਨਕਲੀ ਪੁਲੀਸ ਵਾਲੇ ਬਣ ਕੇ ਲੋਕਾਂ ਨੂੰ ਠੱਗਣ ਵਾਲੇ ਗਰੋਹ ਦੇ ਚਾਰ ਮੈਂਬਰ ਜੇਲ੍ਹ ਭੇਜੇ ਐਸ.ਏ.ਐਸ. ਨਗਰ (ਮੁਹਾਲੀ) - ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ਼) ਵੱਲੋਂ ਬੀਤੇ ਦਿਨੀਂ ਇੱਥ [ ... ]


ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਆਮਦ 70 ਫ਼ੀਸਦ ਘਟੀ
26/08/2017
article thumbnail

ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਆਮਦ 70 ਫ਼ੀਸਦ ਘਟੀ
ਅੰਮ੍ਰਿਤਸਰ - ਡੇਰਾ ਸਿਰਸਾ ਮੁਖੀ ਖ਼ਿਲਾਫ਼ ਆਏ ਫ਼ੈਸਲੇ ਦਾ ਭਾਵੇਂ ਸਿੱਧੇ ਤੌਰ ’ਤੇ ਅੰਮ੍ਰਿਤਸਰ ਸ਼ਹਿਰ ਉਤੇ ਕੋਈ ਅਸਰ ਨਹੀਂ ਪਿ [ ... ]


ਖੱਟਰ ਸਰਕਾਰ ਤੀਜੀ ਵਾਰ ਨਬਜ਼ ਪਛਾਣਨ ’ਚ ਨਾਕਾਮ
26/08/2017
article thumbnail

ਖੱਟਰ ਸਰਕਾਰ ਤੀਜੀ ਵਾਰ ਨਬਜ਼ ਪਛਾਣਨ ’ਚ ਨਾਕਾਮ
ਰਾਮਪਾਲ ਅਤੇ ਜਾਟ ਅੰਦੋਲਨ ਨਾਲ ਨਜਿੱਠਣ ਦੀਆਂ ਨਾਕਾਮੀਆਂ ਤੋਂ ਕੋਈ ਸਬਕ ਨਾ ਸਿਖਿਆ
ਚੰਡੀਗੜ੍ਹ - ਪਹਿਲੀ ਵਾਰ ਵਿਧਾਇਕ ਬਣੇ ਮੁੱਖ ਮੰਤਰ [ ... ]


ਝੂਠੇ ਕੇਸ: ਗਿੱਲ ਕਮਿਸ਼ਨ ਦੀ ਰਿਪੋਰਟ ’ਤੇ ਕਾਰਵਾਈ ਦੇ ਹੁਕਮ
24/08/2017
article thumbnail

ਝੂਠੇ ਕੇਸ: ਗਿੱਲ ਕਮਿਸ਼ਨ ਦੀ ਰਿਪੋਰਟ ’ਤੇ ਕਾਰਵਾਈ ਦੇ ਹੁਕਮ
ਚੰਡੀਗੜ੍ਹ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੂਠੇ ਕੇਸਾਂ ਬਾਰੇ ਜਸਟਿਸ (ਰਿਟਾ) ਮਹਿਤਾਬ ਸਿੰਘ ਗਿੱਲ ਜਾਂਚ ਕਮਿਸ਼ਨ  [ ... ]


ਓ ਗੁਰੂ, ਤੇਰੇ ਘਰ ਅੱਗੇ ਵੀ ਕਿਸਾਨ ਹੋ ਗਏ ਸ਼ੁਰੂ
20/08/2017
article thumbnail

ਓ ਗੁਰੂ, ਤੇਰੇ ਘਰ ਅੱਗੇ ਵੀ ਕਿਸਾਨ ਹੋ ਗਏ ਸ਼ੁਰੂ
ਅੰਮ੍ਰਿਤਸਰ - ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਾਉਣ ਲਈ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਵੱਡੀ ਗਿਣਤੀ ਕਿਸਾਨਾਂ ਨੇ ਅੱਜ ਸਥਾਨਕ  [ ... ]


ਡੇਰਾ ਮੁਖੀ ਬਾਰੇ ਫ਼ੈਸਲੇ ਦੇ ਮੱਦੇਨਜ਼ਰ ਸਖ਼ਤ ਚੌਕਸੀ
17/08/2017
article thumbnail

ਡੇਰਾ ਮੁਖੀ ਬਾਰੇ ਫ਼ੈਸਲੇ ਦੇ ਮੱਦੇਨਜ਼ਰ ਸਖ਼ਤ ਚੌਕਸੀ
ਚੰਡੀਗੜ੍ਹ - ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਖ਼ਿਲਾਫ਼ ਚੱਲ ਰਹੇ ਸਾਧਵੀ ਨਾਲ ਬਲਾਤਕਾਰ ਦੇ ਕੇਸ ਵਿੱਚ ਵਿਸ਼ੇਸ਼ ਸੀਬੀਆਈ ਅ [ ... ]


 

Random Video 

Latest Added Magzine 

Advertisement

Advertisement
Advertisement
Advertisement